ਨਵੀਂ ਦਿੱਲੀ- ਤਕਰੀਬਨ ਦੋ ਮਹੀਨੇ ਤੱਕ ਗੈਰ ਹਾਜ਼ਰ ਰਹਿਣ ਤੋਂ ਬਾਅਦ ਪਹਿਲੀ ਜਨਤਕ ਹਾਜ਼ਰੀ ਵਿਚ ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਨਾਲ ਮੁਲਾਕਾਤ ਕੀਤਾ ਅਤੇ ਸਪੱਸ਼ਟ ਕੀਤਾ ਕਿ ਭੌਂ ਪ੍ਰਾਪਤੀ ਬਿੱਲ ਦਾ ਉਹ ਪੁਰਜ਼ੋਰ ਤਰੀਕੇ ਨਾਲ ਵਿਰੋਧ ਕਰਨਗੇ ਅਤੇ ਸਰਕਾਰ ਨੂੰ ਇਸ ਨੂੰ ਵਾਪਸ ਲੈਣ ਦੀ ਮੰਗ 'ਤੇ ਝੁੱਕਣ ਲਈ ਮਜ਼ਬੂਰ ਕਰਨਗੇ।
ਪਾਰਟੀ ਨੇਤਾਵਾਂ ਮੁਤਾਬਕ ਰਾਹੁਲ ਗਾਂਧੀ ਨੇ ਕਿਸਾਨਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਰਾਜਗ ਦੇ ਭੌਂ ਪ੍ਰਾਪਤੀ ਬਿੱਲ ਸਮੇਤ ਕਿਸਾਨਾਂ ਦੇ ਮੁੱਦੇ 'ਤੇ ਫੈਸਲਾਕੁੰਨ ਲੜਾਈ ਲੜੇਗੀ। ਕਿਸਾਨ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਨਵੇਂ ਭੌਂ ਪ੍ਰਾਪਤੀ ਕਾਨੂੰਨ 'ਤੇ ਉਨ੍ਹਾਂ ਦਾ ਵਿਚਾਰ ਪੁੱਛਿਆ। ਨਾਲ ਹੀ ਇਹ ਵੀ ਪੁੱਛਿਆ ਕਿ ਬੇਮੌਸਮ ਬਾਰਸ਼ ਅਤੇ ਗੜੇਮਾਰੀ ਕਾਰਨ ਫਸਲਾਂ ਨੂੰ ਕਿੰਨਾ ਨੁਕਸਾਨ ਹੋਇਆ ਅਤੇ ਸਰਕਾਰ ਉਨ੍ਹਾਂ ਦੇ ਉਤਪਾਦਾਂ ਨੂੰ ਕਿਸ ਕੀਮਤ 'ਤੇ ਖਰੀਦ ਰਹੀ ਹੈ।
ਤਕਰੀਬਨ 50 ਮਿੰਟ ਦੇ ਚਰਚਾ ਸੈਸ਼ਨ ਵਿਚ ਹਿੱਸਾ ਲੈਣ ਵਾਲੇ ਕੁਝ ਕਿਸਾਨਾਂ ਨੇ ਕਿਹਾ ਕਿ ਜੋ ਲੋਕ ਜ਼ਮੀਨੀ ਮੁੱਦਿਆਂ ਨੂੰ ਨਹੀਂ ਸਮਝਦੇ ਅਤੇ ਜਿਨਾਂ ਨੂੰ ਖੇਤੀਬਾੜੀ ਦਾ ਜਾਣਕਾਰੀ ਨਹੀਂ ਹੈ, ਉਹ ਨੀਤੀਆਂ ਬਣਾਉਣ ਵਿਚ ਲੱਗੇ ਹਨ ਚਾਹੇ ਉਹ ਭਾਜਪਾ ਅਗਵਾਈ ਵਾਲੀ ਸਰਕਾਰ ਹੋਵੇ ਜਾਂ ਪਹਿਲਾਂ ਦੀ ਕਾਂਗਰਸ ਅਗਵਾਈ ਵਾਲੀ ਸਰਕਾਰ ਹੋਵੇ।
'ਮੈਨੂੰ ਮਾਫ ਕਰ ਦਿਓ' ਇਹ ਸੁਣਦੇ ਹੀ ਮਾਰੀ ਦਿੱਤੀ ਗੋਲੀ
NEXT STORY