ਬਰੇਲੀ- ਕਾਰ 'ਤੇ ਸਵਾਰ ਬਦਮਾਸ਼ਾਂ ਨੇ ਅੱਜ ਇਕ ਲੜਕੀ ਨੂੰ ਸ਼ਰੇਆਮ ਗੋਲੀ ਮਾਰ ਦਿੱਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਬੈਂਕ ਭਰਤੀ ਦੀ ਪਰੀਖਿਆ ਦੇਣ ਆਈ ਕਾਸਗੰਜ ਵਾਸੀ ਵਿਦਿਆਰਥਣ ਨੂੰ ਸੈਟੇਲਾਈਟ ਬੱਸ ਅੱਡੇ 'ਤੇ ਕਾਰ ਸਵਾਰ 2 ਲੋਕਾਂ ਨੇ ਰੋਕਿਆ ਅਤੇ ਕੁਝ ਕਿਹਾ। ਇਸ ਵਿਚ ਉਨ੍ਹਾਂ 'ਚੋਂ ਇਕ ਨੇ ਉਸ ਨੂੰ ਗੋਲੀ ਮਾਰ ਦਿੱਤੀ। ਵਾਰਦਾਤ ਨੂੰ ਅੰਜਾਮ ਦੇ ਕੇ ਹਮਲਾਵਰ ਭੱਜ ਗਏ।
ਉਨ੍ਹਾਂ ਨੇ ਦੱਸਿਆ ਕਿ ਲੜਕੀ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਸੂਤਰਾਂ ਮੁਤਾਬਕ ਵਾਰਦਾਤ ਦੇ ਸਮੇਂ ਲੜਕੀ ਦੀ ਵੱਡੀ ਭੈਣ ਅਤੇ ਉਸ ਦਾ ਪ੍ਰੇਮੀ ਵੀ ਨਾਲ ਸਨ। ਦੋਹਾਂ ਨੇ ਲੜਕੀ ਨੂੰ ਕਾਰ ਸਵਾਰ ਨੌਜਵਾਨਾਂ ਨੂੰ ਇਹ ਕਹਿੰਦੇ ਸੁਣਿਆ 'ਮੈਨੂੰ ਮਾਫ ਕਰ ਦਿਓ'। ਫਿਲਹਾਲ, ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਰਮਸਾਰ ਕਰਨ ਵਾਲੀ ਘਟਨਾ! ਪਿਓ ਤੇ ਚਾਚਾ ਨੇ ਕੀਤਾ ਰੇਪ
NEXT STORY