ਮੁੰਬਈ- ਬਾਲੀਵੁੱਡ 'ਚ ਸ਼ਾਹਰੁਖ ਖਾਨ ਨੇ ਕਿੰਗ ਖਾਨ ਦੇ ਤੌਰ 'ਤੇ ਆਪਣੀ ਅਦਾਕਾਰੀ ਰਾਹੀਂ ਇਕ ਵੱਖਰੀ ਹੀ ਪਛਾਣ ਬਣਾਈ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜਦੋਂ ਸ਼ਾਹਰੁਖ ਖਾਨ ਹੀਰੋ ਬਣੇ ਤਾਂ ਉਸ ਸਮੇਂ ਹੁਣ ਤੱਕ ਸ਼ਾਹਰੁਖ ਨਾਲ ਕੰਮ ਕਰ ਚੁੱਕੀਆਂ ਮਸ਼ਹੂਰ ਅਭਿਨੇਤਰੀਆਂ ਯਾਨੀ ਐਸ਼ਵਰਿਆ, ਕੈਟਰੀਨਾ, ਦੀਪਿਕਾ ਆਦਿ ਕਿੰਨੀ ਉਮਰ ਦੀਆਂ ਸਨ। ਜੀ ਹਾਂ, ਅੱਜ ਅਸੀਂ ਤੁਹਾਨੂੰ ਇਸ ਬਾਰੇ ਹੀ ਦੱਸਣ ਜਾ ਰਹੇ ਹਾਂ ਕਿ ਸ਼ਾਹਰੁਖ ਦੀ ਪਹਿਲੀ ਫਿਲਮ ਸਮੇਂ ਇਹ ਮਸ਼ਹੂਰ ਅਭਿਨੇਤਰੀਆਂ ਕਿੰਨੀ ਉਮਰ ਦੀਆਂ ਅਤੇ ਕਿਹੋ-ਜਿਹੀਆਂ ਲੱਗਦੀਆਂ ਸਨ।
ਜਦੋਂ ਸ਼ਾਹਰੁਖ ਖਾਨ ਦੀ ਪਹਿਲੀ ਫਿਲਮ 'ਦੀਵਾਨਾ' ਰਿਲੀਜ਼ ਹੋਈ ਤਾਂ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਅਤੇ ਸਾਬਕਾ ਮਿਸ ਵਲਰਡ ਐਸ਼ਵਰਿਆ ਰਾਏ ਬੱਚਨ 19 ਸਾਲ ਦੀ ਸੀ। ਜਦੋਂ ਫਿਲਮ 'ਦੇਵਦਾਸ' 'ਚ ਸ਼ਾਹਰੁਖ ਤੇ ਐਸ਼ਵਰਿਆ ਦੀ ਜੋੜੀ ਬਣੀ ਤਾਂ ਸ਼ਾਹਰੁਖ ਖਾਨ 36 ਸਾਲਾਂ ਦੇ ਸਨ।
ਇਸੇ ਤਰ੍ਹਾਂ ਜਦੋਂ ਸ਼ਾਹਰੁਖ ਨੇ ਕਾਜੋਲ ਨਾਲ ਫਿਲਮ 'ਦਿਲਵਾਲੇ ਦੁਲਹਨੀਆਂ ਲੈ ਜਾਏਗੇ' 'ਚ ਕੰਮ ਕੀਤਾ ਤਾਂ ਉਸ ਸਮੇਂ ਸ਼ਾਹਰੁਖ ਦੀ ਉਮਰ 29 ਸਾਲ ਸੀ। ਜਦੋਂ ਕਿ ਸ਼ਾਹਰੁਖ ਖਾਨ ਦੀ ਪਹਿਲੀ ਫਿਲਮ ਦੀ ਰਿਲੀਜ਼ਿੰਗ ਸਮੇਂ ਕਾਜੋਲ ਦੀ ਉਮਰ 18 ਸਾਲ ਸੀ। ਬਾਲੀਵੁੱਡ ਅਭਿਨੇਤਰੀ ਕਰਿਸ਼ਮਾ ਕਪੂਰ ਨਾਲ ਸ਼ਾਹਰੁਖ ਨੇ ਜਦੋਂ 'ਦਿਲ ਤੋ ਪਾਗਲ ਹੈ' 'ਚ ਜੋੜੀ ਬਣਾਈ ਤਾਂ ਉਹ 31 ਸਾਲ ਦੇ ਸਨ ਅਤੇ ਉਨ੍ਹਾਂ ਦੀ ਪਹਿਲੀ ਫਿਲਮ ਸਮੇਂ ਕਰਿਸ਼ਮਾ 18 ਸਾਲ ਦੀ ਸੀ। ਇਸੇ ਤਰ੍ਹਾਂ ਜਦੋਂ ਪ੍ਰਿਟੀ ਨਾਲ ਸ਼ਾਹਰੁਖ ਨੇ ਫਿਲਮ 'ਵੀਰਜ਼ਾਰਾ' 'ਚ ਕੰਮ ਕੀਤਾ ਤਾਂ ਸ਼ਾਹਰੁਖ ਦੀ ਉਮਰ 38 ਸਾਲ ਸੀ ਜਦੋਂ ਕਿ ਸ਼ਾਹਰੁਖ ਦੀ ਪਹਿਲੀ ਫਿਲਮ ਦੌਰਾਨ ਪ੍ਰਿਟੀ ਦੀ ਉਮਰ 17 ਸਾਲ ਸੀ।
ਸੁਸ਼ਮਿਤਾ ਸੇਨ ਵੀ ਸ਼ਾਹਰੁਖ ਦੀ ਪਹਿਲੀ ਫਿਲਮ ਸਮੇਂ 17 ਸਾਲ ਦੀ ਸੀ ਅਤੇ ਜਦੋਂ ਸ਼ਾਹਰੁਖ ਨਾਲ ਉਸ ਦੀ ਜੋੜੀ ਬਣੀ ਤਾਂ ਸ਼ਾਹਰੁਖ 38 ਸਾਲ ਦੇ ਸਨ। ਕਰੀਨਾ ਕਪੂਰ, ਸ਼ਾਹਰੁਖ ਖਾਨ ਦੀ ਪਹਿਲੀ ਫਿਲਮ ਸਮੇਂ 12 ਸਾਲ ਦੀ ਸੀ। ਸ਼ਾਹਰੁਖ ਦੇ ਨਾਲ ਕੰਮ ਕਰਨ ਦੌਰਾਨ ਸ਼ਾਹਰੁਖ ਦੀ ਉਮਰ 35 ਸਾਲ ਸੀ। ਇਸ ਦੌਰਾਨ ਦੋਹਾਂ ਨੇ 'ਅਸ਼ੋਕਾ' ਫਿਲਮ 'ਚ ਕੰਮ ਕੀਤਾ ਸੀ।
ਪ੍ਰਿਯੰਕਾ ਚੋਪੜਾ ਸ਼ਾਹਰੁਖ ਦੀ ਪਹਿਲੀ ਫਿਲਮ ਦੌਰਾਨ 10 ਸਾਲ ਦੀ ਸੀ ਪਰ ਜਦੋਂ ਸ਼ਾਹਰੁਖ ਦੀ ਜੋੜੀ ਪ੍ਰਿਯੰਕਾ ਨਾਲ ਬਣੀ ਤਾਂ ਸ਼ਾਹਰੁਖ ਦੀ ਉਮਰ 40 ਸਾਲ ਸੀ। ਫਿਲਮ 'ਜਬ ਤੱਕ ਹੈ ਜਾਨ' 'ਚ ਸ਼ਾਹਰੁਖ ਖਾਨ ਨੇ ਕੈਟਰੀਨਾ ਕੈਫ ਨਾਲ ਜਦੋਂ ਕੰਮ ਕੀਤਾ ਤਾਂ ਉਸ ਸਮੇਂ ਸ਼ਾਹਰੁਖ ਦੀ ਉਮਰ 46 ਸਾਲ ਸੀ ਜਦੋਂ ਕਿ ਸ਼ਾਹਰੁਖ ਦੀ ਪਹਿਲੀ ਫਿਲਮ ਦੌਰਾਨ ਕੈਟਰੀਨਾ ਦੀ ਉਮਰ 8 ਸਾਲ ਸੀ। ਦੀਪਿਕਾ ਪਾਦੁਕੋਣ ਸ਼ਾਹਰੁਖ ਦੀ ਪਹਿਲੀ ਫਿਲਮ ਸਮੇਂ 6 ਸਾਲ ਦੀ ਸੀ ਅਤੇ ਜਦੋਂ ਉਸ ਨੇ ਸ਼ਾਹਰੁਖ ਨਾਲ ਫਿਲਮ 'ਓਮ ਸ਼ਾਂਤੀ ਓਮ' 'ਚ ਕੰਮ ਕੀਤਾ ਤਾਂ ਸ਼ਾਹਰੁਖ ਦੀ ਉਮਰ 41 ਸਾਲ ਸੀ। ਅਨੁਸ਼ਕਾ ਸ਼ਰਮਾ ਦੀ ਸ਼ਾਹਰੁਖ ਨਾਲ ਜੋੜੀ ਉਸ ਸਮੇਂ ਬਣੀ ਜਦੋਂ ਉਹ 42 ਸਾਲ ਦੇ ਸਨ ਅਤੇ ਜਦੋਂ ਸ਼ਾਹਰੁਖ ਦੀ ਪਹਿਲੀ ਫਿਲਮ ਰਿਲੀਜ਼ ਹੋਈ ਤਾਂ ਅਨੁਸ਼ਕਾ 4 ਸਾਲ ਦੀ ਸੀ।
ਉਪਸ ਮੁਮੈਂਟ ਦਾ ਸ਼ਿਕਾਰ ਹੋਈ ਇਸ ਹਸੀਨਾ ਨੂੰ ਹੱਥਾਂ ਨਾਲ ਲੁਕਾਉਣੀ ਪਈ ਬ੍ਰੈਸਟ (ਦੇਖੋ ਤਸਵੀਰਾਂ)
NEXT STORY