ਮੁੰਬਈ-ਅਦਾਕਾਰਾ ਦੀਪਿਕਾ ਪਾਦੁਕੋਣ ਦਾ ਵਿਵਾਦਿਤ 'ਮਾਈ ਚੁਆਇਸ' ਵੀਡੀਓ ਅਜੇ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬਾਲੀਵੁੱਡ ਦੀਆਂ ਕਈ ਹੀਰੋਇਨਾਂ ਵੀ ਇਸ 'ਤੇ ਆਪਣੀ ਰਾਏ ਰੱਖ ਚੁੱਕੀਆਂ ਹਨ। ਜਿਥੇ ਸੋਨਾਕਸ਼ੀ ਸਿਨਹਾ, ਸੋਨਮ ਕਪੂਰ ਵਰਗੀਆਂ ਅਦਾਕਾਰਾਂ ਇਸ ਵੀਡੀਓ ਲਈ ਦੀਪਿਕਾ ਨੂੰ ਖਰੀ ਖੋਟੀ ਸੁਣਾ ਚੁੱਕੀਆਂ ਹਨ,ਉਧਰ ਕਲਕੀ ਕੋਚਲਿਨ ਤੋਂ ਬਾਅਦ ਹੁਣ ਮਹਿਕ ਚਹਿਲ ਵੀ ਉਸ ਦੀ ਸਪੋਰਟ 'ਚ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਇਸ ਬਾਰੇ 'ਚ ਮਹਿਕ ਨੇ ਕਿਹਾ ਹੈ ਕਿ ਮੇਰੇ ਖਿਆਲ ਨਾਲ ਦੀਪਿਕਾ ਨੇ ਜੋ ਕੀਤਾ ਹੈ ਬਹੁਤ ਚੰਗਾ ਕੀਤਾ ਹੈ। ਜੇਕਰ ਤੁਸੀਂ ਇਕ ਸੈਲੇਬ੍ਰਿਟੀਜ਼ ਜਾਂ ਇਕ ਅਜਿਹੇ ਸ਼ਖਸ ਹੋ ਜਿਸ ਦੀ ਲੋਕ ਸੁਣਦੇ ਹਨ ਤਾਂ ਮੇਰੇ ਖਿਆਲ ਨਾਲ ਇਸ ਦੀ ਚੰਗੇ ਕੰਮਾਂ ਲਈ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਵੀਡੀਓ ਦੇ ਬਾਰੇ 'ਚ ਖਾਸ ਤੌਰ 'ਤੇ ਮਹਿਕ ਨੇ ਕਿਹਾ ਕਿ ਮੇਰੇ ਖਿਆਲ ਨਾਲ ਉਸ ਨੇ ਜੋ ਵੀਡੀਓ ਬਣਾਇਆ ਹੈ ਬਹੁਤ ਹੀ ਸ਼ਾਨਦਾਰ ਹੈ। ਮੇਰੇ ਖਿਆਲ ਨਾਲ ਲੋਕਾਂ ਦੀ ਮੁਰਖਤਾ ਹੈ ਜੋ ਇਸ ਦੀ ਆਲੋਚਨਾ ਕਰ ਰਹੇ ਹਨ।
ਤਸਵੀਰਾਂ 'ਚ ਦੇਖੋ ਆਪਣੇ ਆਪ ਨੂੰ ਫਿੱਟ ਰੱਖਣ ਲਈ ਜਿਮ 'ਚ ਕੀ ਕੁਝ ਕਰਦੀਆਂ ਹਨ ਇਹ ਅਭਿਨੇਤਰੀਆਂ?
NEXT STORY