ਜਲੰਧਰ- ਪੰਜਾਬੀ ਸਿਨੇਮਾ ਦੇ ਪ੍ਰਸਿੱਧ ਅਭਿਨੇਤਾ ਦਿਲਜੀਤ ਦੁਸਾਂਝ ਆਪਣੀ ਨਵੀਂ ਫਿਲਮ 'ਸਰਦਾਰ ਜੀ' ਦੀ ਸ਼ੂਟਿੰਗ ਕਰ ਰਹੇ ਹਨ। ਇਹ ਫਿਲਮ ਲਗਭਗ ਪੂਰੀ ਸ਼ੂਟ ਹੋ ਚੁੱਕੀ ਹੈ ਤੇ ਇਸ ਦਾ ਟਰੇਲਰ 1 ਮਈ ਨੂੰ ਰਿਲੀਜ਼ ਹੋਵੇਗਾ। ਦਿਲਜੀਤ ਦੁਸਾਂਝ ਤੋਂ ਇਲਾਵਾ ਇਸ ਫਿਲਮ 'ਚ ਨੀਰੂ ਬਾਜਵਾ ਤੇ ਮੈਂਡੀ ਤੱਖੜ ਵੀ ਮੁੱਖ ਭੂਮਿਕਾ ਵਿਚ ਹਨ। 'ਸਰਦਾਰ ਜੀ' ਦਾ ਨਿਰਦੇਸ਼ਨ ਰੋਹਿਤ ਜੁਗਰਾਜ ਨੇ ਕੀਤਾ ਹੈ।
ਰੋਹਿਤ ਨੇ ਇਸ ਤੋਂ ਪਹਿਲਾਂ ਫਿਲਮ ਜੱਟ ਜੇਮਸ ਬਾਂਡ ਡਾਇਰੈਕਟ ਕੀਤੀ ਸੀ। ਸਰਦਾਰ ਜੀ 26 ਜੂਨ ਨੂੰ ਰਿਲੀਜ਼ ਹੋਵੇਗੀ। ਇਹ ਫਿਲਮ ਕੀ ਨਵਾਂ ਲੈ ਕੇ ਆਵੇਗੀ, ਇਹ ਤਾਂ ਟਰੇਲਰ ਤੇ ਫਿਲਮ ਦੇਖ ਕੇ ਹੀ ਪਤਾ ਲੱਗੇਗਾ। ਉਂਝ ਫਿਲਮ ਦੇ ਨਾਂ ਤੋਂ ਅਜਿਹਾ ਲੱਗ ਰਿਹਾ ਹੈ ਕਿ ਇਹ ਫਿਲਮ ਟੌਹਰ ਤੇ ਸਰਦਾਰੀ ਬਾਰੇ ਹੋਵੇਗੀ।
ਇਨ੍ਹਾਂ ਅਭਿਨੇਤਰੀਆਂ ਨੂੰ ਸਾੜ੍ਹੀ ਹੀ ਕਰ ਗਈ ਬੇਇਜ਼ਤ (ਦੇਖੋ ਤਸਵੀਰਾਂ)
NEXT STORY