ਜਲੰਧਰ-ਮੰਦਰ ਹੋਵੇ ਜਾਂ ਗੁਰਦੁਆਰਾ, ਲੋਕ ਆਪਣੀ ਖੁਸ਼ਹਾਲੀ ਅਤੇ ਤਰੱਕੀ ਲਈ ਪਰਮਾਤਮਾ ਅੱਗੇ ਤਰ੍ਹਾਂ-ਤਰ੍ਹਾਂ ਦੀਆਂ ਸੁੱਖਣਾ ਕਰਦੇ ਹਨ ਅਤੇ ਫਿਰ ਗੁਰੂਆਂ, ਪੀਰਾਂ ਅਤੇ ਦੇਵੀ-ਦੇਵਤਿਆਂ ਨੂੰ ਤਿਲ-ਫੁੱਲ ਭੇਟਾਂ ਕਰਦੇ ਹਨ। ਕੋਈ ਫੁੱਲ ਅਤੇ ਕੋਈ ਪ੍ਰਸ਼ਾਦ ਲੈ ਕੇ ਗੁਰਦੁਆਰੇ, ਮੰਦਰਾਂ 'ਚ ਆਪਣੀ ਸੁੱਖਣਾ ਚੜ੍ਹਾਉਂਦਾ ਹੈ ਪਰ ਜਲੰਧਰ 'ਚ ਇਕ ਗੁਰਦੁਆਰਾ ਅਜਿਹਾ ਵੀ ਹੈ, ਜਿੱਥੇ ਸੁੱਖਣਾ 'ਚ ਲੋਕਾਂ ਵਲੋਂ ਖਿਡੌਣੇ ਦੇ ਜਹਾਜ਼ ਚੜ੍ਹਾਏ ਜਾਂਦੇ ਹਨ।
ਜਲੰਧਰ ਦੇ ਨੇੜੇ ਪਿੰਡ ਤੱਲਣ 'ਚ ਪੈਂਦਾ ਸ਼ਹੀਦ ਬਾਬਾ ਨਿਹਾਲ ਸਿੰਘ ਗੁਰਦੁਆਰਾ ਸਾਹਿਬ 'ਚ ਲੋਕ ਪਹਿਲਾਂ ਆਪਣਿਆਂ ਦੇ ਵਿਦੇਸ਼ ਜਾਣ ਦੀ ਸੁੱਖਣਾ ਕਰਦੇ ਹਨ ਅਤੇ ਜਦੋਂ ਉਨ੍ਹਾਂ ਦੀ ਸੁੱਖਣਾ ਪੂਰੀ ਹੋ ਜਾਂਦੀ ਹੈ ਤਾਂ ਗੁਰਦੁਆਰੇ ਜਾ ਕੇ ਖਿਡੌਣ ਦੇ ਹਵਾਈ ਜਹਾਜ਼ ਚੜ੍ਹਾਉਂਦੇ ਹਨ। ਜਲੰਧਰ ਦੇ ਆਸ-ਪਾਸ ਦੇ ਲੋਕਾਂ ਦੇ ਮਨ੍ਹਾਂ 'ਚ ਅਜਿਹੇ ਵਿਸ਼ਵਾਸ ਨੇ ਜਨਮ ਲਿਆ ਹੋਇਆ ਹੈ ਕਿ ਜੇਕਰ ਉਹ ਇਸ ਗੁਰਦੁਆਰੇ 'ਚ ਜਹਾਜ਼ ਦਾ ਖਿਡੌਣਾ ਚੜ੍ਹਾਵੇ ਦੇ ਤੌਰ 'ਤੇ ਚੜ੍ਹਾ ਕੇ ਸੁੱਖਣਾ ਮੰਗਣਗੇ ਤਾਂ ਉਹ ਜ਼ਰੂਰ ਪੂਰੀ ਹੁੰਦੀ ਹੈ ਅਤੇ ਉਸ ਦੇ ਪੂਰੇ ਹੋਣ ਤੋਂ ਬਾਅਦ ਜਦੋਂ ਵਿਦੇਸ਼ ਯਾਤਰਾ ਤੋਂ ਲੋਕ ਵਾਪਸ ਆਉਂਦੇ ਹਨ ਤਾਂ ਵੀ ਜਹਾਜ਼ ਚੜ੍ਹਾਉਂਦੇ ਹਨ।
ਗੁਰਦੁਆਰਾ ਸਾਹਿਬ 'ਚ ਆਪਣੇ ਪਰਿਵਾਰ ਨਾਲ ਮੱਥਾ ਟੇਕਣ ਆਏ ਕਰਨਬੀਰ ਸਿੰਘ ਨੇ ਦੱਸਿਆ ਕਿ ਉਸ ਨੇ ਇੱਥੇ ਜਹਾਜ਼ ਚੜ੍ਹਾਇਆ ਹੈ। ਉਸ ਨੇ ਆਪਣੇ ਰਿਸ਼ਤੇਦਾਰਾਂ ਤੋਂ ਸੁਣਿਆ ਸੀ ਕਿ ਜੇਕਰ ਉਸ ਨੇ ਵਿਦੇਸ਼ ਜਾਣਾ ਹੈ ਤਾਂ ਇਸ ਗੁਰਦੁਆਰੇ ਆ ਕੇ ਖਿਡੌਣੇ ਵਾਲਾ ਜਹਾਜ਼ ਚੜ੍ਹਾਵੇ, ਜਿਸ ਤੋਂ ਬਾਅਦ ਉਸ ਦੀ ਸੁੱਖਣਾ ਪੂਰੀ ਹੋ ਜਾਵੇਗੀ। ਫਿਲਹਾਲ ਇਸ ਸੰਬੰਦੀ ਗੁਰਦੁਆਰੇ ਦੇ ਸਹਾਇਕ ਮੈਨੇਜਰ ਦਾ ਕਹਿਣਾ ਹੈ ਕਿ ਗੁਰਦੁਆਰੇ ਵਲੋਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਹੀ ਜਾਂਦੀ ਪਰ ਲੋਕ ਆਪਣੀ ਸ਼ਰਧਾ ਵਜੋਂ ਗੁਰਦੁਆਰੇ ਆ ਕੇ ਜਹਾਜ਼ ਚੜ੍ਹਾਉਂਦੇ ਹਨ ਕਿਉਂਕਿ ਉਨ੍ਹਾਂ ਦਾ ਵਿਸ਼ਵਾਸ ਬਣਿਆ ਹੋਇਆ ਹੈ।
ਮਰੀਜ ਦੇ ਸਿਰ 'ਚ ਟਾਂਕੇ ਲਾ ਕੇ ਡਾਕਟਰ ਨੇ ਕੀਤਾ ਹੈਰਾਨ ਕਰਨ ਵਾਲਾ ਕਾਰਾ
NEXT STORY