ਲੋਹੀਆਂ ਖਾਸ (ਮਨਜੀਤ, ਹਰਸ਼)-ਲੋਹੀਆਂ ਦੇ ਸ਼ਹੀਦ ਊਧਮ ਸਿੰਘ ਚੌਂਕ 'ਚ ਸਥਿਤ ਇਕ ਹਸਪਤਾਲ 'ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਡਾਕਟਰ ਨੇ ਮਰੀਜ ਦੇ ਸਿਰ 'ਚ 8 ਟਾਂਕੇ ਲਗਾਉਣ ਦਾ ਬਿੱਲ 29,410 ਬਣਾ ਦਿੱਤਾ ਅਤੇ ਪੈਸੇ ਨਾ ਦੇਣ 'ਤੇ ਮਰੀਜ ਸਮੇਤ ਪਰਿਵਾਰ ਵਾਲਿਆਂ ਨੂੰ ਕਮਰੇ 'ਚ ਤਾਲਾ ਲਾ ਦਿੱਤਾ।
ਜਾਣਕਾਰੀ ਮੁਤਾਬਕ ਪੀੜਤ ਗੁਰਦੀਪ ਸਿੰਘ ਵਾਸੀ ਪਿੰਡ ਤਾਸ਼ਪੁਰ ਨੇ ਦੱਸਿਆ ਕਿ ਸ਼ਨੀਵਾਰ ਦੀ ਰਾਤ ਨੂੰ ਸੜਕ 'ਤੇ ਡਿਗਣ ਕਾਰਨ ਉਸ ਦੇ ਸੱਟ ਲੱਗ ਗਈ, ਜਿਸ ਤੋਂ ਬਾਅਦ ਕੁਝ ਰਾਹਗੀਰਾਂ ਨੇ ਉਸ ਨੂੰ ਅਮਨਪ੍ਰੀਤ ਹਸਪਤਾਲ ਭਰਤੀ ਕਰਾਇਆ। ਡਾਕਟਰ ਨੇ ਗੁਰਦੀਪ ਦਾ ਇਲਾਜ ਕਰਦੇ ਹੋਏ ਉਸ ਦੇ ਸਿਰ 'ਚ 8 ਟਾਂਕੇ ਲਗਾਏ ਅਤੇ ਵਾਰ-ਵਾਰ ਕਹਿਣ 'ਤੇ ਵੀ ਉਸ ਨੂੰ ਛੁੱਟੀ ਨਹੀਂ ਦਿੱਤੀ। ਜਦੋਂ ਸਵੇਰ ਨੂੰ ਗੁਰਦੀਪ ਦੇ ਪਰਿਵਾਰ ਵਾਲਿਆਂ ਨੇ ਛੁੱਟੀ ਮੰਗੀ ਤਾਂ ਡਾਕਟਰ ਨੇ ਉਨ੍ਹਾਂ ਦਾ 29,410 ਰੁਪਏ ਦਾ ਬਿੱਲ ਬਣਾ ਦਿੱਤਾ।
ਜਦੋਂ ਗੁਰਦੀਪ ਦੇ ਪਰਿਵਾਰ ਵਾਲਿਆਂ ਨੇ ਇੰਨੇ ਪੈਸੇ ਨਾ ਹੋਣ ਦੀ ਗੱਲ ਕਹੀ ਤਾਂ ਡਾਕਟਰ ਨੇ ਉਨ੍ਹਾਂ ਨੂੰ ਤਾਲਾ ਲਾ ਦਿੱਤਾ, ਜੋ ਕਿ ਪੁਲਸ ਨੇ ਆ ਕੇ ਖੋਲ੍ਹਿਆ ਅਤੇ ਉਨ੍ਹਾਂ ਨੂੰ ਬਾਹਰ ਕੱਢਿਆ। ਹਸਪਤਾਲ 'ਚ ਮੌਜੂਦ ਲੋਕਾਂ ਨੇ ਵੀ ਡਾਕਟਰ ਦੀ ਇਸ ਗੱਲ ਦੀ ਨਿਖੇਧੀ ਕੀਤੀ ਤਾਂ ਹਸਪਤਾਲ ਦੀ ਐੱਮ. ਡੀ. ਸੰਦੀਪ ਕੌਰ ਨੇ 19,410 ਰੁਪਏ ਛੱਡ ਕੇ ਖਹਿੜਾ ਛੁਡਾਇਆ।
ਮੱਥੇ 'ਤੇ ਹੱਥ ਮਾਰ ਰੋਂਦੀ ਰਹਿ ਗਈ, ਜਦੋਂ ਸਾਹਮਣੇ ਆਇਆ ਧੋਖੇਬਾਜ਼ ਪ੍ਰੇਮੀ ਦਾ ਸੱਚ
NEXT STORY