ਹੁਸ਼ਿਆਰਪੁਰ-ਮੌਤ ਨਾ ਥਾਂ ਦੇਖਦੀ ਹੈ ਅਤੇ ਨਾ ਹੀ ਸਮਾਂ, ਕਿਸੇ ਨੂੰ ਚੁੱਪ-ਚੁਪੀਤੇ ਆ ਜਾਂਦੀ ਹੈ ਅਤੇ ਕਿਸੇ ਦੀ ਰਿੜਕ-ਰਿੜਕ ਕੇ ਜਾਨ ਨਿਕਲਦੀ ਹੈ। ਹੁਸ਼ਿਆਰਪੁਰ 'ਚ ਸਿੰਗੜੀਵਾਲਾ ਰੇਲਵੇ ਲਾਈਨਾਂ 'ਤੇ ਵੀ ਗੱਡੀ ਹੇਠਾਂ ਆਉਣ ਨਾਲ ਵਿਅਕਤੀ ਨੂੰ ਇੰਨੀ ਭਿਆਨਕ ਮੌਤ ਆਈ ਕਿ ਹਰ ਕਿਸੇ ਦੇ ਮੂੰਹ 'ਚ ਇਹੀ ਸ਼ਬਦ ਸਨ ਕਿ ਰੱਬਾ ਇੰਨੀ ਭੈੜੀ ਮੌਤ ਤਾਂ ਦੁਸ਼ਮਣ ਨੂੰ ਵੀ ਨਾ ਆਵੇ।
ਜਾਣਕਾਰੀ ਮੁਤਾਬਕ ਸਿੰਗੜੀਵਾਲਾ ਰੇਲਵੇ ਲਾਈਨਾਂ 'ਤੇ ਇਕ ਵਿਅਕਤੀ ਗੱਡੀ ਹੇਠਾਂ ਆ ਗਿਆ ਅਤੇ ਉਸ ਦੇ ਸਰੀਰ ਦੇ ਟੁਕੜੇ-ਟੁਕੜੇ ਇੰਝ ਖਿੱਲਰ ਗਏ ਜਿਵੇਂ ਰਾਹ 'ਚ ਪੱਥਰ-ਰੋੜੇ ਪਏ ਹੋਣ। ਜਿਸ ਕਿਸੇ ਨੇ ਵੀ ਮੌਤ ਦਾ ਇਹ ਭਿਆਨਕ ਮੰਜ਼ਰ ਦੇਖਿਆ ਤਾਂ ਤੌਬਾ-ਤੌਬਾ ਕਰ ਉੱਠਿਆ।
ਰਾਹਗੀਰਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਫੋਨ 'ਤੇ ਦਿੱਤੀ ਤਾਂ ਪੁਲਸ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ।
ਅੱਧੀ ਰਾਤ ਨੂੰ ਚੀਕਾਂ ਸੁਣ ਕੇ ਉੱਠੇ ਤਾਂ ਭਰਾ-ਭਰਜਾਈ ਦਾ ਹਾਲ ਦੇਖਦੇ ਹੀ ਫਟ ਗਿਆ ਕਾਲਜਾ (ਵੀਡੀਓ)
NEXT STORY