ਜਲੰਧਰ-ਉਂਝ ਤਾਂ ਹਰ ਮੰਦਰ, ਗੁਰਦੁਆਰੇ 'ਚ ਲੋਕ ਆਪਣੀਆਂ ਮੰਨਤਾਂ ਮੰਗਦੇ ਹਨ ਅਤੇ ਪੂਰੀਆਂ ਹੋਣ 'ਤੇ ਸੁੱਖਣਾ ਤਿਲ-ਫੁੱਲ ਅਤੇ ਪ੍ਰਸ਼ਾਦ ਚੜ੍ਹਾਉਂਦੇ ਹਨ ਪਰ ਜਲੰਧਰ ਦੇ ਪਿੰਡ ਤੱਲਣ 'ਚ ਇਕ ਗੁਰਦੁਆਰਾ ਅਜਿਹਾ ਹੈ, ਜਿੱਥੇ ਲੋਕ ਵਿਦੇਸ਼ ਜਾਣ ਲਈ ਜਹਾਜ਼ ਚੜ੍ਹਾਉਂਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਇੱਥੇ ਜਹਾਜ਼ ਚੜ੍ਹਾਉਣ ਨਾਲ ਬਾਹਰ ਜਾਣ ਦੀ ਇੱਛਾ ਪੂਰੀ ਹੋ ਜਾਂਦੀ ਹੈ।
ਜਲੰਧਰ ਦੇ ਪਿੰਡ ਤੱਲਣ 'ਚ ਸ਼ਹੀਦ ਬਾਬਾ ਨਿਹਾਲ ਸਿੰਘ ਗੁਰਦੁਆਰੇ 'ਚ ਰੋਜ਼ਾਨਾ ਲੋਕ ਵਿਦੇਸ਼ ਜਾਣ ਲਈ ਵੀਜ਼ੇ ਦੀਆਂ ਮੰਨਤਾਂ ਮੰਗਦੇ ਹਨ ਅਤੇ ਫਿਰ ਜਹਾਜ਼ ਚੜ੍ਹਾਉਂਦੇ ਹਨ। ਲੋਕਾਂ ਦਾ ਵਿਸ਼ਵਾਸ ਹੈ ਕਿ ਇੱਥੇ ਜਹਾਜ਼ ਚੜ੍ਹਾਉਣ ਨਾਲ ਉਹ ਵਿਦੇਸ਼ ਚਲੇ ਜਾਣਗੇ। ਵਿਦੇਸ਼ੋਂ ਵਾਪਸ ਪਰਤਣ 'ਤੇ ਵੀ ਲੋਕ ਸੁੱਖਣਾ ਪੂਰੀ ਕਰਨ ਲਈ ਦੁਬਾਰਾ ਜਹਾਜ਼ ਚੜ੍ਹਾਉਂਦੇ ਹਨ। ਫਿਲਹਾਲ ਇਸ ਸੰਬੰਧੀ ਗੁਰਦੁਆਰਾ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਵਲੋਂ ਕੋਈ ਅਜਿਹੀ ਗੱਲ ਨਹੀਂ ਕੀਤੀ ਜਾਂਦੀ ਪਰ ਇਹ ਸਿਰਫ ਲੋਕਾਂ ਦੀ ਸ਼ਰਧਾ ਹੈ, ਜੋ ਉਹ ਇੱਥੇ ਜਹਾਜ਼ ਚੜ੍ਹਾਉਂਦੇ ਹਨ।
ਬੱਚੇ ਦੇ ਮਾਪਿਆਂ ਨੇ ਹਥਿਆਰਾਂ ਨਾਲ ਘੇਰਿਆ ਪ੍ਰਿੰਸੀਪਲ, ਕੱਢੀਆਂ ਗਾਲ੍ਹਾਂ
NEXT STORY