ਚੰਡੀਗੜ੍ਹ : ਬੱਬੂ ਮਾਨ ਦਾ ਨਾਮ ਪੰਜਾਬ ਦੇ ਉਨ੍ਹਾਂ ਕਲਾਕਾਰਾਂ ਵਿਚ ਆਉਂਦਾ ਹੈ ਜਿਹੜੇ ਆਪਣੀ ਮਿਹਨਤ ਅਤੇ ਸੱਚੇ ਬੋਲਾਂ ਸਦਕਾ ਲੋਕਾਂ 'ਚ ਆਪਣਾ ਲੋਹਾ ਮਨਵਾ ਚੁੱਕੇ ਹਨ। ਉਨ੍ਹਾਂ ਦਾ ਜਨਮ 18 ਮਾਰਚ 1969 ਨੂੰ ਪੰਜਾਬ 'ਚ ਹੋਇਆ। ਬੱਬੂ ਦਾ ਪੂਰਾ ਨਾਂ ਤੇਜਿੰਦਰ ਸਿੰਘ ਮਾਨ ਹੈ। ਉਨ੍ਹਾਂ ਦੇ ਪਿਤਾ ਦਾ ਨਾਮ ਬਾਬੂ ਸਿੰਘ ਮਾਨ ਅਤੇ ਮਾਤਾ ਦਾ ਨਾਮ ਕੁਲਬੀਰ ਕੌਰ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਭੈਣਾਂ ਹਨ। ਪੰਜਾਬੀਆਂ ਦੇ ਦਿਲਾਂ ਦੀ ਧੜਕਣ ਮੰਨੇ ਜਾਂਦੇ ਮਸ਼ਹੂਰ ਅਦਾਕਾਰ ਅਤੇ ਸਿੰਗਰ ਬੱਬੂ ਮਾਨ ਬਾਰੇ ਅੱਜ ਕੌਣ ਨਹੀਂ ਜਾਣਦਾ।
ਹਰ ਨੌਜਵਾਨ ਆਪਣੇ ਇਸ ਪਸੰਦੀਦਾ ਕਲਾਕਾਰ ਦੀ ਇਕ ਝਲਕ ਦੇਖਣ ਨੂੰ ਕੁਝ ਵੀ ਕਰ ਗੁਜ਼ਰਦਾ ਹੈ। ਇੰਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਬੱਬੂ ਮਾਨ ਦੀਆਂ ਕੁਝ ਅਜਿਹੀਆਂ ਤਸਵੀਰਾਂ ਵਾਇਰਲ ਹੋਈਆਂ ਹਨ ਜਿਨ੍ਹਾਂ ਨੂੰ ਦੇਖਣ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਤੁਸੀਂ ਵੀ ਦੇਖੋ ਕਿ ਬੱਬੂ ਮਾਨ ਦੇ ਮੁੱਢਲੀ ਜ਼ਿੰਦਗੀ ਦੇ ਪਲ ਕਿਸ ਤਰ੍ਹਾਂ ਦੇ ਸਨ। ਕਿਸ ਤਰ੍ਹਾਂ ਉਹ ਆਪਣੇ ਸੇਧ ਦਊ ਗੀਤਾਂ ਸਦਕਾ ਫਰਸ਼ ਤੋਂ ਅਰਸ਼ 'ਤੇ ਪਹੁੰਚੇ ਹਨ। ਕਿਵੇਂ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਸੱਚੇ ਗੀਤਾਂ ਸਦਕਾ ਸਾਰੀਆਂ ਦੁਨੀਆਂ ਵਿਚ ਆਪਣੇ ਨਾਂ ਦਾ ਲੋਹਾ ਮਨਵਾਇਆ ਹੈ। ਜੇ ਗੱਲ ਕੀਤੀ ਜਾਵੇ ਮਾਨ ਦੇ ਗੀਤਾਂ ਦੀ ਤਾਂ ਇਹ ਸਦਾ ਹੀ ਲੋਕਾਂ ਨੂੰ ਸੇਧ ਦਿੰਦੇ ਹਨ।
ਫਿਲਮੀ ਸਟਾਈਲ 'ਚ ਵਿਆਹ ਕਰਾ ਕੇ ਖੁਦ ਭਾਲਦੇ ਮੌਕਾ, ਦੂਜਿਆਂ ਨੂੰ ਦਿੰਦੇ ਧੋਖਾ
NEXT STORY