ਜਲੰਧਰ (ਅਮਿਤ) - ਵਿਦੇਸ਼ ਜਾਣ ਦੇ ਇੱਛੁਕ ਨੌਜਵਾਨਾਂ ਦੀ ਚਾਹਤ ਦਾ ਫਾਇਦਾ ਉਠਾ ਕੇ ਜਾਅਲੀ ਕਾਂਟ੍ਰੈਕਟ ਮੈਰਿਜ ਅਤੇ ਬਾਅਦ 'ਚ ਉਸਨੂੰ ਮੈਰਿਜ ਰਜਿਸਟ੍ਰਾਰ ਕੋਲ ਰਜਿਸਟਰਡ ਕਰਵਾਉਣ ਵਾਲੇ ਏਜੰਟਾਂ ਨੇ ਵੱਡਾ ਜੁਗਾੜ ਲਗਾਇਆ ਹੈ, ਜਿਸ ਕਾਰਨ ਉਹ ਧੜਾਧੜ ਜਾਅਲੀ ਮੈਰਿਜ ਰਜਿਸਟਰਡ ਕਰਵਾਉਣ 'ਚ ਕਾਮਯਾਬ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਜਗ ਬਾਣੀ ਟੀਮ ਵਲੋਂ ਕੁਝ ਦਿਨ ਪਹਿਲਾਂ ਬਹੁਤ ਵੱਡੇ ਰੈਕੇਟ ਤੋਂ ਪਰਦਾ ਚੁੱਕਦੇ ਹੋਏ ਇਸਦਾ ਪਰਦਾਫਾਸ਼ ਕੀਤਾ ਗਿਆ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਕਿਵੇਂ ਜਾਅਲੀ ਕਾਂਟ੍ਰੈਕਟ ਮੈਰਿਜ ਕਰਵਾਈ ਜਾਂਦੀ ਹੈ। ਦਰਅਸਲ ਇਹ ਅਸਲੀ ਵਿਆਹ ਹੁੰਦਾ ਹੀ ਨਹੀਂ, ਕੇਵਲ ਕਾਨੂੰਨ ਅਤੇ ਵਿਦੇਸ਼ੀ ਅੰਬੈਸੀਆਂ ਦੀਆਂ ਅੱਖਾਂ 'ਚ ਮਿੱਟੀ ਪਾਉਣ ਦੇ ਉਦੇਸ਼ ਨਾਲ ਲੜਕੇ-ਲੜਕੀ ਦਾ ਫਿਲਮੀ ਸਟਾਈਲ 'ਚ ਨਕਲੀ ਵਿਆਹ ਕਰਵਾਇਆ ਜਾਂਦਾ ਹੈ।
ਕਿਵੇਂ ਪਾਈ ਜਾ ਰਹੀ ਹੈ ਸਟਾਫ ਤੇ ਅਧਿਕਾਰੀਆਂ ਦੀਆਂ ਅੱਖਾਂ 'ਚ ਮਿੱਟੀ?
ਏਜੰਟ ਆਪਣੇ ਨਿੱਜੀ ਲਾਭ ਨੂੰ ਸਭ ਤੋਂ ਪਹਿਲਾਂ ਰੱਖਦੇ ਹੋਏ ਹਰ ਗਲਤ ਕੰਮ ਨੂੰ ਕਰਨ ਤੋਂ ਜ਼ਰਾ ਜਿੰਨਾ ਵੀ ਨਹੀਂ ਘਬਰਾਉਂਦੇ। ਉਹ ਜਲੰਧਰ ਦੇ ਕਿਸੇ ਜਾਅਲੀ ਪਤੇ ਨੂੰ ਆਧਾਰ ਬਣਾ ਕੇ ਮੈਰਿਜ ਰਜਿਸਟਰਡ ਕਰਵਾ ਰਹੇ ਹਨ। ਮੈਰਿਜ ਰਜਿਸਟਰਡ ਕਰਵਾਉਣ ਲਈ ਨਿਯਮ ਅਨੁਸਾਰ ਲੜਕੇ ਦਾ ਜਨਮ ਸਥਾਨ, ਲੜਕੀ ਦਾ ਜਨਮ ਸਥਾਨ ਜਾਂ ਫਿਰ ਜਿਸ ਜਗ੍ਹਾ ਵਿਆਹ ਹੋਇਆ ਹੈ ਉਥੋਂ ਹੀ ਵਿਆਹ ਰਜਿਸਟਰਡ ਕੀਤਾ ਜਾ ਸਕਦਾ ਹੈ ਪਰ ਮੌਜੂਦਾ ਸਮੇਂ ਇਨ੍ਹਾਂ ਤਿੰਨ ਜਗ੍ਹਾ ਨੂੰ ਛੱਡ ਕੇ ਹੋਰ ਜਗ੍ਹਾ ਯਾਨਿ ਕਿ ਜਲੰਧਰ ਨੂੰ ਬੇਸ ਬਣਾ ਕੇ ਵਿਆਹ ਰਜਿਸਟਰਡ ਕਰਵਾਇਆ ਜਾ ਰਿਹਾ ਹੈ। ਇਸਦੇ ਲਈ ਲੜਕੇ-ਲੜਕੀ ਦਾ ਮੌਜੂਦਾ ਰਿਹਾਇਸ਼ੀ ਪਤਾ ਜਲੰਧਰ ਦਾ ਦੱਸਿਆ ਜਾਂਦਾ ਹੈ, ਜੋ ਕਿ ਅਕਸਰ ਜਾਅਲੀ ਹੁੰਦਾ ਹੈ।
ਵਿਦੇਸ਼ ਜਾਣ ਦਾ ਵੀਜ਼ਾ ਮੰਗਾਉਣ ਲਈ ਲੋਕ ਇਸ ਗੁਰਦੁਆਰੇ 'ਚ ਚੜ੍ਹਾਉਂਦੇ ਨੇ ਜਹਾਜ਼ (ਵੀਡੀਓ)
NEXT STORY