(ਕੰਬੋਜ) : ਦੁਪਹਿਰ ਸਮੇਂ ਲੱਗੀ ਅੱਗ ਕਾਰਨ ਸਮਾਣਾ ਹਲਕੇ ਦੇ ਸਨੌਰ ਬਲਾਕ ਅਧੀਨ ਆਉਂਦੇ ਪਿੰਡ ਸ਼ੇਰਮਾਜਰਾ ਤੇ ਪਿੰਡ ਖੁਸਰੋਪੁਰ 'ਚ 70 ਏਕੜ ਪੱਕੀ ਖੜ੍ਹੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਖੁਸਰੋਪੁਰ ਪਿੰਡ ਦੀ ਜ਼ਮੀਨ 'ਚ ਲੱਗੇ ਬਿਜਲੀ ਦੇ ਟਰਾਂਸਫਾਰਮਰ 'ਚ ਸ਼ਾਰਟ ਸਰਕਟ ਹੋਣ ਕਾਰਨ ਦੁਪਹਿਰ ਲੱਗਭਗ 12 ਕੁ ਵਜੇ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਦੋ ਪਿੰਡਾਂ ਦੇ ਕਿਸਾਨਾਂ ਦੀ ਲੱਗਭਗ 70 ਏਕੜ ਪੱਕੀ ਖੜ੍ਹੀ ਕਣਕ ਦੀ ਫਸਲ ਨੂੰ ਆਪਣੀ ਲਪੇਟ 'ਚ ਲੈ ਲਿਆ। ਪਿੰਡ ਵਾਸੀਆਂ ਤੇ ਨੇੜਲੇ ਖੇਤ ਮਜ਼ਦੂਰਾਂ ਨੇ ਅੱਗ ਨੂੰ ਬੁਝਾਉਣ ਲਈ ਕਾਫੀ ਮਿਹਨਤ ਕੀਤੀ। ਇਸ ਤੋਂ ਕੁਝ ਸਮੇਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ। ਲੱਗਭਗ ਢਾਈ ਘੰਟਿਆਂ ਪਿੱਛੋਂ ਅੱਗ 'ਤੇ ਕਾਬੂ ਪਾਇਆ ਜਾ ਸਕਿਆ ਪਰ ਉਦੋਂ ਤੱਕ ਅੱਧੀ ਦਰਜਨ ਤੋਂ ਵਧੇਰੇ ਕਿਸਾਨਾਂ ਦੀ ਫਸਲ ਸੁਆਹ ਹੋ ਗਈ ਸੀ।
ਅੱਗ ਨਾਲ ਪਿੰਡ ਸ਼ੇਰਮਾਜਰਾ ਦੇ ਕਿਸਾਨ ਕੂੜਾ ਸਿੰਘ ਦਾ ਸਭ ਤੋਂ ਵਧੇਰੇ ਨੁਕਸਾਨ ਹੋਇਆ, ਜਿਸ ਦੀ 17 ਏਕੜ ਕਣਕ ਸੜਕ ਕੇ ਸੁਆਹ ਹੋ ਗਈ। ਇਸ ਤੋਂ ਇਲਾਵਾ ਭੂਰਾ ਸਿੰਘ ਸ਼ੇਰਮਾਜਰਾ ਦੇ 12 ਕਿੱਲ੍ਹੇ, ਗੁਰਵਿੰਦਰ ਸਿੰਘ ਗੁਰੀ ਸ਼ੇਰਮਾਜਰਾ ਦੇ 8 ਕਿੱਲ੍ਹੇ, ਕਾਕਾ ਪੰਡਿਤ ਖੁਸਰੋਪੁਰ ਦੇ 6 ਕਿਲ੍ਹੇ, ਧਨਵੰਤ ਸਿੰਘ, ਸੁਰਜੀਤ ਸਿੰਘ ਸ਼ੇਰਮਾਜਰਾ 8 ਕਿਲ੍ਹੇ, ਕੁਲਵੰਤ ਕੌਰ ਖੁਸਰੋਪੁਰ ਦੇ 4 ਕਿਲ੍ਹੇ, ਪੌਂਪੀ ਖੁਸਰੋਪੁਰ ਦੇ ਤਿੰਨ ਕਿਲ੍ਹੇ, ਰੁਪਿੰਦਰ ਸਿੰਘ ਦੇ 5 ਕਿਲ੍ਹੇ ਫਸਲ ਸੜ ਕੇ ਸੁਆਹ ਹੋ ਗਈ। ਕਮਰਜੀਤ ਸਿੰਘ, ਹਾਕਮ ਸਿੰਘ, ਧਨੱਤਰ ਸਿੰਘ ਦਾ ਵੀ ਇਸ ਅੱਗ ਕਾਰਨ ਕਾਫੀ ਨੁਕਸਾਨ ਹੋਇਆ ਦੱਸਿਆ ਜਾ ਰਹਾ ਹੈ।
ਦੁਖੀ ਮਨ ਨਾਲ ਕਿਸਾਨਾਂ ਨੇ ਕਿਹਾ ਕਿ ਮੀਂਹ ਤੇ ਝੱਖੜ ਦੀ ਮਾਰ ਤਾਂ ਸਹਿ ਲਈ ਪਰ ਇਸ ਅੱਗ ਨੇ ਤਾਂ ਉਨ੍ਹਾਂ ਦਾ ਲੱਕ ਹੀ ਤੋੜ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਹਾੜ੍ਹੀ ਦੀ ਫਸਲ ਤੋਂ ਉਨ੍ਹਾਂ ਨੂੰ ਕਾਫੀ ਆਸ ਹੁੰਦੀ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਕਣਕ ਤੋਂ ਹੀ ਉਹ ਆਪਣੇ ਸਾਲ ਭਰ ਦੇ ਅਨਾਜ ਦਾ ਪ੍ਰਬੰਧ ਵੀ ਕਰਦੇ ਹਨ। ਆਪਣੀ ਫਸਲ ਗੁਆ ਚੁੱਕੇ ਕਿਸਾਨਾਂ ਨੇ ਸਰਕਾਰ ਤੋਂ ਨੁਕਸਾਨ ਦਾ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਬੱਬੂ ਮਾਨ ਦੇ ਫੈਨਜ਼ ਨੇ ਜੇ ਇਹ ਨਹੀਂ ਦੇਖਿਆ ਤਾਂ ਸਮਝੋ ਕੁਝ ਵੀ ਨਹੀਂ ਦੇਖਿਆ (ਦੇਖੋ ਤਸਵੀਰਾਂ)
NEXT STORY