ਮੁੰਬਈ-ਫਿਲਮ 'ਜੈ ਹੋ' ਨਾਲ ਬਾਲੀਵੁੱਡ 'ਚ ਕਦਮ ਰੱਖਣ ਵਾਲੀ ਅਭਿਨੇਤਰੀ ਡੇਜ਼ੀ ਸ਼ਾਹ ਨੇ ਆਖਰੀ ਸਮੇਂ 'ਚ ਰੈਂਪ ਵਾਕ ਕਰਨ ਤੋਂ ਮਨ੍ਹਾ ਕਰ ਦਿੱਤਾ। ਮੇਕਅੱਪ ਆਰਟਿਸਟ ਭਾਰਤ ਅਤੇ ਡੋਰਿਸ ਗੋਡੰਬੇ ਦੇ ਸੈਮੀਨਾਰ ਤੋਂ ਅਚਾਨਕ ਅਭਿਨੇਤਰੀ ਡੇਜ਼ੀ ਸ਼ਾਹ ਦੇ ਚਲੇ ਜਾਣ ਤੋਂ ਬਾਅਦ ਹੀ ਵੱਖ-ਵੱਖ ਚਰਚਾਵਾਂ ਸ਼ੁਰੂ ਹੋਈਆਂ ਕਿ ਆਖਿਰ ਡੇਜ਼ੀ ਸ਼ਾਹ ਨੇ ਅਜਿਹਾ ਕਿਉਂ ਕੀਤਾ? ਸੂਤਰ ਅਨੁਸਾਰ ਡੇਜ਼ੀ ਨੂੰ ਸੱਭਿਆਸਾਚੀ ਵਲੋਂ ਤਿਆਰ ਕੀਤੀ ਗਈ ਸਾੜੀ ਅਤੇ ਬਲਾਊਜ਼ ਪਸੰਦ ਨਹੀਂ ਆਈ ਸੀ। ਇਸ ਦੀ ਫਿਟਿੰਗ ਨੂੰ ਲੈ ਕੇ ਉਸ ਨੂੰ ਮੁਸ਼ਕਲ ਹੋ ਰਹੀ ਸੀ। ਇਸ ਕਰਕੇ ਹੀ ਉਸ ਨੇ ਸ਼ੋਅਸਟਾਪਰ ਬਣਨ ਤੋਂ ਮਨ੍ਹਾ ਕਰ ਦਿੱਤਾ ਸੀ। ਹਿਟਲਿਸਟ ਨਾਲ ਗੱਲ ਕਰਦੇ ਹੋਏ ਭਾਰਤ ਨੇ ਕਿਹਾ, ''ਹਾਂ ਡੇਜ਼ੀ ਸ਼ਾਹ ਰੈਂਪ ਵਾਕ ਕਰਨ ਵਾਲੀ ਸੀ ਪਰ ਉਸ ਨੂੰ ਡਰੈੱਸ ਪਸੰਦ ਨਾ ਆਉਣ ਕਾਰਨ ਉਸ ਨੇ ਆਪਣਾ ਮਨ ਬਦਲ ਲਿਆ। ਅਸੀਂ ਸ਼ਾਰਟ ਨੋਟਿਸ 'ਤੇ ਉਸ ਨਾਲ ਗੱਲ ਕੀਤੀ ਸੀ। ਇਸ ਲਈ ਕੋਈ ਵਿਵਾਦ ਵਾਲੀ ਗੱਲ ਨਹੀਂ ਸੀ। ਅਸੀਂ ਉਸ ਨੂੰ ਕਿਹਾ ਸੀ ਕਿ ਉਹ ਹੀ ਅਗਲੇ ਸਾਲ ਸਾਡੀ ਸ਼ੋਅ ਸਟਾਪਰ ਬਣੇਗੀ।''
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ 'ਤੇ ਬਣੀ ਫਿਲਮ 'ਨਾਨਕ ਸ਼ਾਹ ਫਕੀਰ' 'ਤੇ ਲੱਗੀ ਰੋਕ
NEXT STORY