ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਜ਼ੋਆ ਅਖਤਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਦਿਲ ਧੜਕਨੇ ਦੋ' ਦੇ ਟਰੇਲਰ ਨੂੰ ਰਿਲੀਜ਼ ਹੋਏ ਇਕ ਹਫਤਾ ਹੋ ਗਿਆ ਹੈ। ਇਹ ਟਰੇਲਰ ਪਿਛਲੇ ਤਿੰਨ ਦਿਨਾਂ 'ਤੋਂ ਯੂ-ਟਿਊਬ 'ਤੇ ਟ੍ਰੈਂਡ ਕਰ ਰਿਹਾ ਹੈ ਅਤੇ ਇਸ ਨੂੰ ਹੁਣ ਤੱਕ ਤਕਰੀਬਨ 30 ਲੱਖ ਲੋਕ ਦੇਖ ਚੁੱਕੇ ਹਨ। ਜ਼ਿਕਰਯੋਗ ਹੈ ਕਿ 'ਦਿਲ ਧੜਕਨੇ ਦੋ' ਲਈ ਫੈਨਜ਼ ਦੀ ਦੀਵਾਨਗੀ ਉਸੇ ਸਮੇਂ ਸਾਹਮਣੇ ਆ ਗਈ ਸੀ ਜਦੋਂ ਇਸ ਨੂੰ 24 ਘੰਟਿਆਂ ਦੇ ਅੰਦਰ 10 ਲੱਖ ਲੋਕਾਂ ਨੇ ਦੇਖ ਲਿਆ ਸੀ। ਫੈਨਜ਼ ਦੀ ਇਹ ਦੀਵਾਨਗੀ ਇਕ ਹਫਤੇ ਬਾਅਦ ਵੀ ਬਰਕਰਾਰ ਹੈ। ਸਿਰਫ ਫੈਨਜ਼ ਹੀ ਨਹੀਂ ਸਗੋਂ ਬਾਲੀਵੁੱਡ ਸੈਲੇਬਸ ਨੇ ਵੀ ਇਸ ਦੀ ਖੂਬ ਸ਼ਲਾਘਾ ਕੀਤੀ ਹੈ। ਪ੍ਰੋਡਿਊਸਰ ਕਰਨ ਜੌਹਰ, ਅਭਿਨੇਤਾ ਰਿਸ਼ੀ ਕਪੂਰ, ਅਨੁਪਮ ਖੇਰ, ਸ਼ਰਧਾ ਕਪੂਰ ਅਤੇ ਸ਼੍ਰੀਦੇਵੀ ਸਮੇਤ ਕਈ ਸੈਲੇਬਸ ਨੇ ਇਸ ਦੀ ਸ਼ਲਾਘਾ ਕੀਤੀ ਹੈ। ਇਸ ਫਿਲਮ 'ਚ ਅਨਿਲ ਕਪੂਰ, ਸ਼ੇਫਾਲੀ ਸ਼ਾਹ, ਰਣਵੀਰ ਸਿੰਘ ਅਤੇ ਪ੍ਰਿਯੰਕਾ ਚੋਪੜਾ ਨਜ਼ਰ ਆਉਣ ਵਾਲੇ ਹਨ। ਫਿਲਮ 'ਚ ਅਨੁਸ਼ਕਾ ਸ਼ਰਮਾ ਅਤੇ ਫਰਹਾਨ ਅਖਤਰ ਵੀ ਅਹਿਮ ਕਿਰਦਾਰਾਂ 'ਚ ਨਜ਼ਰ ਆਉਣਗੇ। ਇਹ ਫਿਲਮ 5 ਜੂਨ ਨੂੰ ਰਿਲੀਜ਼ ਹੋਵੇਗੀ। ਫਿਲਮ ਦੇ ਟਰੇਲਰ ਤੋਂ ਬਾਅਦ ਫੈਨਜ਼ ਹੁਣ ਇਸ ਦੇ ਗਾਣੇ ਦਾ ਇੰਤਜ਼ਾਰ ਕਰ ਰਹੇ ਹਨ। ਉਂਝ ਇਸ ਦੇ ਲਈ ਲੰਬੇ ਸਮੇਂ ਤੱਕ ਇੰਤਜ਼ਾਰ ਨਹੀਂ ਕਰਨਾ ਪਵੇਗਾ ਕਿਉਂਕਿ ਫਿਲਮ ਦਾ ਪਹਿਲਾ ਗਾਣਾ ਇਸੇ ਹਫਤੇ ਰਿਲੀਜ਼ ਹੋ ਸਕਦਾ ਹੈ।
ਦੂਜੀ ਵਾਰ ਪਿਤਾ ਬਣੇ ਵਿਵੇਕ ਓਬਰਾਏ, ਘਰ ਆਈ ਨੰਨ੍ਹੀ ਪਰੀ (ਦੇਖੋ ਤਸਵੀਰਾਂ)
NEXT STORY