ਮੁੰਬਈ- ਅਦਾਕਾਰ ਵਿਵੇਕ ਓਬਰਾਏ ਅਤੇ ਉਸ ਦੇ ਪਰਿਵਾਰ ਲਈ ਬਹੁਤ ਖੁਸ਼ੀ ਵਾਲਾ ਦਿਨ ਹੈ। ਵਿਵੇਕ ਅਤੇ ਉਸ ਦੀ ਪਤਨੀ ਦੇ ਘਰ ਇਕ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਦੱਸਿਆ ਜਾਂਦਾ ਹੈ ਕਿ ਪ੍ਰਿਯੰਕਾ ਦੀ ਡਿਲਵਰੀ ਉਸ ਦੇ ਹੋਮਟਾਊਨ ਯਾਨੀ ਕਿ ਬੰਗਲੌਰ 'ਚ ਹੋਈ ਹੈ। ਸੂਤਰਾਂ ਮੁਤਾਬਕ ਵਿਵੇਕ ਵੀ ਇਥੇ ਆਪਣੀ ਪਤਨੀ ਅਤੇ ਨੰਨ੍ਹੀ ਪਰੀ ਦੇ ਨਾਲ ਹਨ ਤਾਂ ਜੋ ਉਹ ਉਨ੍ਹਾਂ ਦੇ ਨਾਲ ਸਮਾਂ ਬਿਤਾ ਸਕਣ। Jackacedotin ਨਾਂ ਦੇ ਇਕ ਟਵਿੱਟਰ ਹੈਂਡਲ ਨੇ ਵਿਵੇਕ ਅਤੇ ਉਸ ਦੀ ਬੇਟੀ ਦੀ ਤਸਵੀਰ ਨੂੰ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਨਾਲ ਹੀ ਲਿਖਿਆ ਹੈ ਕਿ ਵਿਵੇਕ ਓਬਰਾਏ ਇਕ ਵਾਰ ਫਿਰ ਪਾਪਾ ਬਣ ਗਏ ਹਨ, ਉਸ ਦੇ ਬੇਟੀ ਹੋਈ ਹੈ। ਵਰਣਨਯੋਗ ਹੈ ਕਿ ਸਾਲ 2010 'ਚ ਵਿਵੇਕ ਓਬਰਾਏ ਨੇ ਪ੍ਰਿਯੰਕਾ ਅਲਵਾ ਨਾਲ ਵਿਆਹ ਕੀਤਾ ਸੀ। 2012 ਨੂੰ ਪ੍ਰਿਯੰਕਾ ਨੇ ਬੇਟੇ ਨੂੰ ਜਨਮ ਦਿੱਤਾ ਸੀ ਜਿਸ ਦੇ ਨਾਂ ਵਿਵਾਨ ਵੀਰ ਓਬਰਾਏ ਹਨ।
ਪਤੀ ਨਾਲ ਲਾਸ ਏਂਜਲਸ 'ਚ ਛੁੱਟੀਆਂ ਮਨਾ ਰਹੀ ਹੈ ਸੰਨੀ ਲਿਓਨ
NEXT STORY