ਫਾਜ਼ਿਲਕਾ (ਨਾਗਪਾਲ)-ਫਾਜ਼ਿਲਕਾ ਦੇ ਪਿੰਡ ਬਹਿਕ ਖਾਸ 'ਚ ਹੋਏ ਝਗੜੇ 'ਚ 2 ਬਜ਼ੁਰਗ ਵਿਅਕਤੀ ਜ਼ਖ਼ਮੀਂ ਹੋ ਗਏ। ਸਥਾਨਕ ਸਿਵਲ ਹਸਪਤਾਲ 'ਚ ਇਲਾਜ ਲਈ ਭਰਤੀ ਬਾਕਰ ਸਿੰਘ (65) ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀਆਂ ਨੇ ਅਖੌਤੀ ਰੂਪ 'ਚ ਉਨ੍ਹਾਂ ਦੇ ਘਰ ਦੇ ਗੰਦੇ ਪਾਣੀ ਵਾਲੀ ਨਾਲੀ ਨੂੰ ਬੰਦ ਕਰ ਦਿੱਤਾ।
ਜਦੋਂ ਉਸ ਨੇ ਇਸ ਸਬੰਧੀ ਆਪਣੇ ਗੁਆਂਢੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਉਸ ਦੇ ਨਾਲ ਮਾਰਕੁੱਟ ਕੀਤੀ, ਜਿਸ ਕਾਰਨ ਉਸ ਦੇ ਸਿਰ 'ਚ ਸੱਟਾਂ ਲੱਗੀਆਂ ਹਨ। ਦੂਸਰੇ ਪਾਸੇ ਇਸੇ ਝਗੜੇ 'ਚ ਜ਼ਖ਼ਮੀ ਦੂਸਰੇ ਪੱਖ ਦੇ ਜੈਲਾ ਸਿੰਘ (70) ਨੇ ਦੱਸਿਆ ਕਿ ਉਹ ਪਿੰਡ 'ਚ ਆਪਣਾ ਮਕਾਨ ਬਣਾ ਰਿਹਾ ਹੈ ਅਤੇ ਮਕਾਨ ਦੇ ਨੇੜੇ ਰਹਿਣ ਵਾਲੇ ਵਿਅਕਤੀਆਂ ਨੇ ਅਖੌਤੀ ਰੂਪ 'ਚ ਗਲੀ ਨੂੰ ਬੰਦ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਸਾਮਾਨ ਲਿਆਉਣ ਅਤੇ ਲਿਜਾਣ ਲਈ ਪਰੇਸ਼ਾਨ ਹੋਣਾ ਪੈ ਰਿਹਾ ਸੀ। ਜਦੋਂ ਉਸ ਨੇ ਇਸ ਸਬੰਧੀ ਉਕਤ ਗਲੀ ਵਾਸੀਆਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਦੇ ਨਾਲ ਮਾਰਕੁੱਟ ਕੀਤੀ
ਬਾਦਲ ਦੇ ਹਲਕੇ 'ਚ ਡੀ.ਜੇ. ਵਜਾਇਆ ਤਾਂ ਲੱਗੇਗਾ 50, 000 ਜੁਰਮਾਨਾ
NEXT STORY