ਟਾਂਡਾ ਉੜਮੁੜ (ਗੁਪਤਾ, ਪੱਪੂ, ਜੌੜਾ)-ਪੰਜਾਬ ਵਿਚ ਨਸ਼ਿਆਂ ਜਿਹੀਆਂ ਅਲਾਮਤਾਂ ਨੂੰ ਨਕੇਲ ਪਾਉਣ ਲਈ ਪੰਜਾਬ ਸਰਕਾਰ ਵਲੋਂ ਦਿੱਤੇ ਗਏ ਹੁਕਮਾਂ ਅਤੇ ਜ਼ਿਲਾ ਪੁਲਸ ਮੁਖੀ ਦੀਆਂ ਹਦਾਇਤਾਂ 'ਤੇ ਅਮਲ ਕਰਦੇ ਹੋਏ ਟਾਂਡਾ ਥਾਣਾ ਮੁਖੀ ਨੇ ਨਸ਼ਿਆਂ ਦੇ ਰੋਕਥਾਮ ਲਈ ਇਕ ਮੁਹਿੰਮ ਚਲਾਈ ਹੋਈ ਹੈ ਅਤੇ ਇਸੇ ਮੁਹਿੰਮ ਤਹਿਤ ਅੱਜ ਸਰਕਾਰੀ ਹਸਪਤਾਲ ਚੌਕ ਟਾਂਡਾ ਵਿਖੇ ਇਕ ਨਾਕੇ ਦੌਰਾਨ ਸਥਾਨਕ ਪੁਲਸ ਪਾਰਟੀ ਨੇ ਇਕ ਔਰਤ ਨੂੰ ਨਸ਼ੀਲੇ ਚਿੱਟੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਹੈ।
ਇਸ ਸੰਬੰਧੀ ਥਾਣਾ ਮੁਖੀ ਟਾਂਡਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਕ ਮਿਲੀ ਗੁਪਤ ਸੂਚਨਾ 'ਤੇ ਸਰਕਾਰੀ ਹਸਪਤਾਲ ਚੌਕ ਟਾਂਡਾ ਵਿਖੇ ਏ. ਐੱਸ. ਆਈ. ਸ਼ਮਸ਼ੇਰ ਸਿੰਘ ਨੇ ਪੁਲਸ ਪਾਰਟੀ ਸਮੇਤ ਨਾਕਾ ਲਗਾਇਆ ਹੋਇਆ ਸੀ। ਪੈਦਲ ਆ ਰਹੀ ਇਕ ਔਰਤ 'ਤੇ ਸ਼ੱਕ ਪੈਣ 'ਤੇ ਉਸਦੇ ਸਾਮਾਨ ਦੀ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ 40 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਹੋਇਆ, ਜਿਸ ਦੀ ਪਹਿਚਾਣ ਭਜਨੋ ਪਤਨੀ ਸਤਪਾਲ ਸਿੰਘ ਨਿਵਾਸੀ ਸਿੰਘ ਪੁਰਾ ਮੁਹੱਲਾ ਉੜਮੁੜ ਵਜੋਂ ਹੋਈ। ਪੁਲਸ ਨੇ ਕਥਿਤ ਦੋਸ਼ੀ ਖਿਲਾਫ ਧਾਰਾ 22-61-85 ਐਕਟ ਤਹਿਤ ਮੁਕੱਦਮਾ ਨੰ. 85 ਦਰਜ ਕਰ ਲਿਆ ਹੈ ਅਤੇ ਜਾਂਚ-ਪੜਤਾਲ ਸ਼ੁਰੂਕਰ ਦਿੱਤੀ ਹੈ।
ਹੁਣ ਚੱਲਿਆ ਕਾਨੂੰਨ ਦਾ ਡੰਡਾ, ਤਸਕਰ ਗਿਆ ਲੰਬਾ ਅੰਦਰ
NEXT STORY