ਟੋਕੀਓ - ਬਿਨਾਂ ਸੈਕਸ ਦੇ ਜਿਊਣ ਨਾਲ ਉਨ੍ਹਾਂ ਮਾਦਾ ਜੀਵ-ਜੰਤੂਆਂ ਦੀ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ, ਜਿਨ੍ਹਾਂ ਨੇ ਸਮੇਂ 'ਤੇ ਨਰ ਨਾਲ ਮੇਲ ਕੀਤੇ ਬਿਨਾਂ ਕਲੋਨਿੰਗ ਰਾਹੀਂ ਸੰਤਾਨ ਪੈਦਾ ਕਰਨ ਦੀ ਸਮਰੱਥਾ ਹਾਸਲ ਕਰ ਲਈ ਹੈ। ਵਿਕਾਸ ਕ੍ਰਮ 'ਚ ਜਲ ਅਤੇ ਥਲ ਦੋਵੇਂ ਹੀ ਥਾਵਾਂ 'ਤੇ ਰਹਿ ਸਕਣ ਵਾਲੀਆਂ ਕੁਝ ਨਸਲਾਂ ਦੀਆਂ ਮਾਦਾਵਾਂ ਵਿਚ ਸੈਕਸ ਦੇ ਬਿਨਾਂ ਵੰਸ਼ ਨੂੰ ਅੱਗੇ ਵਧਾ ਸਕਣ ਦੀ ਸਮਰੱਥਾ ਆ ਗਈ ਹੈ। ਅਧਿਐਨ ਵਿਚ ਪਾਇਆ ਗਿਆ ਹੈ ਕਿ ਜਿਨ੍ਹਾਂ ਨਸਲਾਂ ਦੀਆਂ ਮਾਦਾਵਾਂ ਵਿਚ ਬਿਨਾਂ ਨਰ ਦੇ ਸੰਤਾਨ ਪੈਦਾ ਕਰਨ ਦੀ ਸਮਰੱਥਾ ਦਾ ਵਿਕਾਸ ਹੋ ਗਿਆ ਹੈ, ਉਨ੍ਹਾਂ ਵਿਚ ਵੀ ਸਿਹਤਮੰਦ ਸੰਤਾਨ ਲਈ ਪ੍ਰਜਨਣ ਜ਼ਰੂਰੀ ਹੈ। ਇਸ ਤਰ੍ਹਾਂ ਨਾਲ ਅਜਿਹੀਆਂ ਨਸਲਾਂ ਵਿਚ ਵੀ ਨਰ ਦਾ ਕਿਰਦਾਰ ਕਿਸੇ ਤਰ੍ਹਾਂ ਘੱਟ ਨਹੀਂ ਹੋਇਆ ਹੈ।
ਨੀਂਦ ਵਿਚ ਪ੍ਰੇਸ਼ਾਨੀ ਹੈ ਤਾਂ...
NEXT STORY