ਹਰ ਸੰਭਵ ਯਤਨ ਕਰਨ ਤੋਂ ਬਾਅਦ ਵੀ ਕਈ ਵਾਰ ਸਾਨੂੰ ਨੀਂਦ ਨਹੀਂ ਆਉਂਦੀ ਅਤੇ ਪੂਰੀ ਰਾਤ ਪਾਸੇ ਮਾਰਦੇ ਹੋਏ ਨਿਕਲ ਜਾਂਦੀ ਹੈ। ਨੀਂਦ ਨਾ ਆਉਣ ਦੇ ਕਈ ਕਾਰਨ ਹੋ ਸਕਦੇ ਹਨ। ਆਓ ਜਾਣਦੇ ਹਾਂ ਨੀਂਦ ਨਾ ਆਉਣ ਦੇ ਅਜਿਹੇ ਹੀ ਕੁਝ ਕਾਰਨਾਂ ਅਤੇ ਚੰਗੀ ਨੀਂਦ ਲੈਣ ਦੇ ਤਰੀਕਿਆਂ ਬਾਰੇ -
ਗੋਡਿਆਂ ਦਾ ਟਕਰਾਉਣਾ
ਕਈ ਲੋਕ ਪਾਸਾ ਲੈ ਕੇ ਸੌਣਾ ਪਸੰਦ ਕਰਦੇ ਹਨ। ਇਸ ਵਿਚ ਆਰਾਮ ਮਿਲ ਸਕਦਾ ਹੈ ਪਰ ਅਕਸਰ ਇਸ ਤਰ੍ਹਾਂ ਲੇਟਣ ਨਾਲ ਦੋਵੇਂ ਗੋਡੇ ਆਪਸ ਵਿਚ ਟਕਰਾਉਂਦੇ ਹਨ। ਜੇ ਇਸ ਤਰ੍ਹਾਂ ਸੌਣ ਨਾਲ ਕੋਈ ਪ੍ਰੇਸ਼ਾਨੀ ਹੁੰਦੀ ਹੈ ਤਾਂ ਦੋਵਾਂ ਪੈਰਾਂ ਵਿਚਾਲੇ ਮੁਲਾਇਮ ਸਰਾਣਾ ਰੱਖ ਲਓ।
ਸਹੀ ਗੱਦਾ
ਚੰਗੀ ਨੀਂਦ ਲਈ ਗੱਦੇ ਦਾ ਸਹੀ ਹੋਣਾ ਬੇਹੱਦ ਜ਼ਰੂਰੀ ਹੈ। ਜੇ ਤੁਸੀਂ ਆਪਣੀ ਪਿੱਠ ਅਤੇ ਗੱਦੇ ਦਰਮਿਆਨ ਤਿੰਨ ਉਂਗਲੀਆਂ ਦਾ ਫਰਕ ਮਹਿਸੂਸ ਕਰਦੇ ਹੋ ਤਾਂ ਇਸਦਾ ਮਤਲਬ ਹੈ ਕਿ ਗੱਦਾ ਪਿੱਠ ਲਈ ਠੀਕ ਨਹੀਂ। ਜੇ ਤੁਸੀਂ ਆਕੜੀ ਹੋਈ ਜਾਂ ਦੁਖਦੀ ਹੋਈ ਪਿੱਠ ਨਾਲ ਉੱਠਦੇ ਹੋ ਤਾਂ ਆਪਣਾ ਗੱਦਾ ਤੁਰੰਤ ਬਦਲ ਲਓ।
ਆਵਾਜ਼ਾਂ
ਅਕਸਰ ਅਸੀਂ ਰਾਤ ਨੂੰ ਕੁਝ ਆਵਾਜ਼ਾਂ ਸੁਣਨ ਦੇ ਆਦੀ ਹੁੰਦੇ ਹਾਂ, ਜਿਵੇਂ ਰੋਜ਼ ਰਾਤ ਘਰ ਦੇ ਨੇੜਿਓਂ ਟ੍ਰੇਨ ਦੇ ਲੰਘਣ ਦੀ ਆਵਾਜ਼ ਆਉਂਦੀ ਹੋਵੇ ਤਾਂ ਉਸ ਨਾਲ ਸਾਨੂੰ ਪ੍ਰੇਸ਼ਾਨੀ ਨਹੀਂ ਹੁੰਦੀ ਪਰ ਜੇ ਕੋਈ ਨਵੀਂ ਆਵਾਜ਼ ਸਾਨੂੰ ਸੁਣਾਈ ਦਿੰਦੀ ਹੈ ਤਾਂ ਸਾਡੀ ਨੀਂਦ ਟੁੱਟ ਜਾਂਦੀ ਹੈ। ਨੀਂਦ ਵਿਚ ਪੈਣ ਵਾਲੀਆਂ ਰੁਕਾਵਟਾਂ ਨਾਲ ਨਜਿੱਠਣ ਲਈ ਤੁਸੀਂ ਹਲਕਾ ਸੰਗੀਤ ਵਜਾ ਕੇ ਸੌਂ ਸਕਦੇ ਹੋ।
ਰੌਸ਼ਨੀ ਦਾ ਅਸਰ
ਸੌਣ ਲਈ ਸਾਨੂੰ ਮੇਲਾਟੋਨਿਨ ਹਾਰਮੋਨ ਦੀ ਲੋੜ ਹੁੰਦੀ ਹੈ ਪਰ ਅਕਸਰ ਰੌਸ਼ਨੀ ਦੀ ਮੌਜੂਦਗੀ ਵਿਚ ਮੇਲਾਟੋਨਿਨ ਦਾ ਪੱਧਰ ਘੱਟ ਹੋ ਜਾਂਦਾ ਹੈ। ਚੰਗੀ ਨੀਂਦ ਲਈ ਮਾਹਰਾਂ ਦੀ ਸਲਾਹ ਹੈ ਕਿ ਸੌਣ ਤੋਂ 30 ਮਿੰਟ ਪਹਿਲਾਂ ਹੀ ਬੱਤੀਆਂ ਬੁਝਾਉਣੀਆਂ ਜਾਂ ਹਲਕੀਆਂ ਕਰਨੀਆਂ ਸ਼ੁਰੂ ਕਰ ਦਿਓ। ਸੌਣ ਤੋਂ ਪਹਿਲਾਂ ਕੰਪਿਊਟਰ, ਮੋਬਾਈਲ, ਟੀ. ਵੀ. ਆਦਿ ਵੀ ਬੰਦ ਕਰ ਦੇਣੇ ਚਾਹੀਦੇ ਹਨ।
ਜ਼ਿਆਦਾ ਖਾਣਾ
ਕਈ ਖੋਜਕਾਰਾਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਖਾਣ ਤੋਂ ਬਾਅਦ ਅਕਸਰ ਲੋਕਾਂ ਨੂੰ ਸੌਣ ਵਿਚ ਪ੍ਰੇਸ਼ਾਨੀ ਹੁੰਦੀ ਹੈ। ਖਾਣ ਤੋਂ ਬਾਅਦ ਫੌਰਨ ਸੌਣਾ ਠੀਕ ਨਹੀਂ। ਚੰਗਾ ਹੋਵੇਗਾ ਜੇ ਰਾਤ ਨੂੰ ਹਲਕਾ ਭੋਜਨ ਖਾਧਾ ਜਾਵੇ।
ਕੰਪਿਊਟਰ ਦਾ ਇਸਤੇਮਾਲ
ਸੌਣ ਤੋਂ ਪਹਿਲਾਂ ਕੰਪਿਊਟਰ ਦਾ ਇਸਤੇਮਾਲ ਨੀਂਦ 'ਤੇ ਅਸਰ ਪਾਉਂਦਾ ਹੈ। ਕੰਪਿਊਟਰ 'ਚੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਵੀ ਮੇਲਾਟੋਨਿਨ ਦੇ ਪੱਧਰ ਨੂੰ ਘੱਟ ਕਰਦੀ ਹੈ। ਮੇਲਾਟੋਨਿਨ ਦੇ ਘਟਦੇ ਪੱਧਰ ਨਾਲ ਮੋਟਾਪੇ ਦਾ ਖਤਰਾ ਵੀ ਵਧਦਾ ਹੈ।
ਆਂਡੇ ਦੇ ਸਫੇਦ ਹਿੱਸੇ ਕਾਰਨ ਹੋ ਸਕਦੀ ਹੈ ਐਲਰਜੀ, ਜਾਣੋ ਕਿਵੇਂ
NEXT STORY