ਅੰਮ੍ਰਿਤਸਰ— ਫੇਸਬੁੱਕ 'ਤੇ ਹੋਈ ਦੋਸਤੀ ਉਸ ਸਮੇਂ ਸੱਤ ਜਨਮਾਂ ਦੇ ਬੰਧਨ ਵਿਚ ਬੱਝਦੇ-ਬੱਝਦੇ ਰਹਿ ਗਈ ਜਦੋਂ ਐਨ. ਆਰ. ਆਈ. ਲਾੜੇ ਨੇ ਮੰਡਪ 'ਤੇ ਬੈਠਣ ਤੋਂ ਪਹਿਲਾਂ ਹੀ 5 ਲੱਖ ਰੁਪਿਆਂ ਦੀ ਮੰਗ ਕਰ ਦਿੱਤੀ। ਕੁੜੀ ਨੇ ਜ਼ਮਾਨੇ ਦੀ ਪਰਵਾਹ ਕੀਤੇ ਬਿਨਾਂ ਉਹ ਫੈਸਲਾ ਲਿਆ, ਜੋ ਕਿਸੀ ਵੀ ਕੁੜੀ ਲਈ ਕਰਨਾ ਮੁਸ਼ਕਿਲ ਹੁੰਦਾ ਹੈ।
ਅੰਮ੍ਰਿਤਸਰ ਦੇ ਹਰੀਪੁਰਾ ਦੀ ਜੋਤੀ ਭਗਤ ਦੀ ਦੋਸਤੀ ਦੋ ਸਾਲ ਪਹਿਲਾਂ ਫੇਸਬੁੱਕ ਦੇ ਰਾਹੀਂ ਭੁਪਿੰਦਰ ਨਾਲ ਹੋਈ ਸੀ। ਦੋਹਾਂ ਦੇ ਵਿਚ ਨੈੱਟ ਚੈਟਿੰਗ ਸ਼ੁਰੂ ਹੋ ਗਈ ਅਤੇ ਕੁਝ ਹੀ ਦਿਨਾਂ ਵਿਚ ਦੋਹਾਂ ਦੀਆਂ ਗੱਲਾਂ-ਬਾਤਾਂ ਪਿਆਰ ਦੀਆਂ ਪੀਂਘਾਂ ਵਿਚ ਬਦਲ ਗਈਆਂ ਅਤੇ ਦੋਹਾਂ ਨੇ ਇਕ-ਦੂਜੇ ਨਾਲ ਸੱਤ ਜਨਮਾਂ ਦੀਆਂ ਕਸਮਾਂ ਖਾਣ ਦਾ ਫੈਸਲਾ ਕਰ ਲਿਆ। ਭੁਪਿੰਦਰ ਨੇ ਜੋਤੀ ਨੂੰ ਦੱਸਿਆ ਕਿ ਉਹ ਲਖਨਊ ਦੇ ਫੈਜ਼ਾਬਾਦ ਦਾ ਹੈ ਅਤੇ ਨਿਊਜ਼ੀਲੈਂਡ 'ਚ ਰਹਿੰਦਾ ਹੈ। ਵਿਆਹ ਤੋਂ ਬਾਅਦ ਜੋਤੀ ਨੂੰ ਵੀ ਆਪਣੇ ਨਾਲ ਨਿਊਜ਼ੀਲੈਂਡ ਲੈ ਜਾਵੇਗਾ। ਜੋਤੀ ਨੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਹ ਵੀ ਆਪਣੀ ਧੀ ਦੀ ਖੁਸ਼ੀ ਵਿਚ ਖੁਸ਼ ਹੋ ਗਏ ਅਤੇ ਵਿਆਹ ਲਈ ਰਾਜ਼ੀ ਹੋ ਗਏ। ਫੋਨ 'ਤੇ ਸਾਰੀਆਂ ਗੱਲਾਂ ਹੋਈਆਂ ਅਤੇ ਦੋਵੇਂ ਪਰਿਵਾਰ ਵਿਆਹ ਦੀਆਂ ਤਿਆਰੀਆਂ ਵਿਚ ਲੱਗ ਗਈ। ਵਿਆਹ ਤੋਂ ਮਹੀਨਾ ਪਹਿਲਾਂ ਭੁਪਿੰਦਰ ਨੇ ਭੂਮਿਕਾ ਬਣਾ ਲਈ ਕਿ ਜੇਕਰ ਜੋਤੀ ਉਸ ਦੇ ਨਾਲ ਨਿਊਜ਼ੀਲੈਂਡ ਜਾਣਾ ਚਾਹੁੰਦੀ ਹੈ ਤਾਂ 9 ਲੱਖ ਰੁਪਿਆਂ ਦਾ ਇੰਤਜ਼ਾਮ ਕਰਕੇ ਰੱਖੇ। ਜੋਤੀ ਦੇ ਪਿਤਾ ਢਾਈ ਲੱਖ ਰੁਪਏ ਦੇਣ ਲਈ ਮੰਨ ਵੀ ਗਏ। ਕੁਝ ਦਿਨ ਪਹਿਲਾਂ ਦੋਹਾਂ ਦੀ ਸਗਾਈ ਹੋਈ ਅਤੇ ਦੇਖਦੇ ਹੀ ਦੇਖਦੇ 21 ਅਪ੍ਰੈਲ ਯਾਨੀ ਕੱਲ ਵਿਆਹ ਦਾ ਦਿਨ ਆ ਗਿਆ।
ਮੰਗਲਵਾਰ ਨੂੰ ਦੋਸ਼ੀ ਭੁਪਿੰਦਰ ਧੂਮ-ਧਾਮ ਨਾਲ ਬਾਰਾਤ ਲੈ ਕੇ ਆਇਆ ਪਰ ਵਿਆਹ ਕਰਵਾਉਣ ਤੋਂ ਪਹਿਲਾਂ ਉਸ ਨੇ ਪੰਜ ਲੱਖ ਰੁਪਿਆਂ ਦੀ ਮੰਗ ਕਰ ਦਿੱਤੀ। ਉਸ ਨੇ ਕਿਹਾ ਕਿ ਪਹਿਲਾਂ ਜੋਤੀ ਦੇ ਪਰਿਵਾਰ ਵਾਲੇ ਪੰਜ ਲੱਖ ਰੁਪਏ ਉਸ ਦੇ ਹੱਥ 'ਤੇ ਰੱਖਣ ਫਿਰ ਹੀ ਵਿਆਹ ਕਰਵਾਏਗਾ। ਉਸ ਦੀ ਗੱਲ ਸੁਣ ਕੇ ਜੋਤੀ ਦੇ ਸਾਰੇ ਸੁਪਨੇ ਜਿਵੇਂ ਚੂਰ-ਚੂਰ ਹੋ ਗਏ। ਪੈਲੇਸ ਵਿਚ ਰਿਸ਼ਤੇਦਾਰਾਂ ਦੇ ਵਿਚ ਦੁਲਹਨ ਦੇ ਜੋੜੇ ਵਿਚ ਤਿਆਰ ਖੜੀ ਜੋਤੀ ਪਲਾਂ ਵਿਚ ਹੰਝੂਆਂ ਪਰ ਆਪਣੇ ਮਾਤਾ-ਪਿਤਾ ਲਈ ਉਸ ਨੇ ਹਿੰਮਤ ਨਹੀਂ ਹਾਰੀ। ਉਸ ਨੇ ਗਰਜ਼ ਕੇ ਮੁੰਡੇ ਨੂੰ ਕਹਿ ਦਿੱਤਾ ਕਿ 'ਜਿੱਥੋਂ ਆਏ ਹੋ, ਉੱਥੇ ਦਫਾ ਹੋ ਜਾਓ। '
ਇਹ ਜਾਣਕਾਰੀ ਕੁੜੀ ਅਤੇ ਉਸ ਦੇ ਪਿਤਾ ਨੇ ਸਥਾਨਕ ਕਾਂਗਰਸੀ ਨੇਤਾ ਪ੍ਰਮੋਦ ਬਬਲਾ ਦੇ ਦਫਤਰ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ। ਥਾਣਾ ਛਹਰਟਾ ਦੀ ਪੁਲਸ ਨੇ ਕੁੜੀ ਵਾਲਿਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਸ ਮਾਮਲੇ ਨੇ ਜਿੱਥੇ ਕੁੜੀਆਂ ਨੂੰ ਹੌਂਸਲਾ ਦਿੱਤਾ ਹੈ ਕਿ ਉਨ੍ਹਾਂ ਨੂੰ ਸਹੀ ਸਮੇਂ 'ਤੇ ਸਹੀ ਫੈਸਲਾ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ, ਉੱਥੇ ਇਹ ਵੀ ਸੱਚ ਹੈ ਕਿ ਹਰ ਵਿਅਕਤੀ ਨੂੰ ਪਰਖ ਕੇ ਹੀ ਕੋਈ ਫੈਸਲਾ ਕਰਨਾ ਚਾਹੀਦਾ ਹੈ ਤੇ ਕਾਹਲੀ ਤੇ ਵਿਦੇਸ਼ਾਂ ਦੇ ਲਾਲਚ 'ਚ ਆਪਣੀਆਂ ਧੀਆਂ ਨੂੰ ਬਿਨਾਂ ਸੋਚੇ-ਸਮਝੇ ਕਿਸੇ ਨਾਲ ਵੀ ਵਿਆਹੁਣ ਤੋਂ ਪਹਿਲਾਂ ਮੁੰਡੇ ਵਾਲਿਆਂ ਦੀ ਪੂਰੀ ਜਾਂਚ-ਪੜਤਾਲ ਕਰ ਲੈਣੀ ਚਾਹੀਦੀ ਹੈ।
ਜੇਕਰ ਸਮੱਸਿਆਵਾਂ ਦਾ ਹੱਲ ਨਾ ਹੋਵੇ ਤਾਂ ਫਿਰ ਮੇਰੇ ਕੋਲ ਆ ਜਾਣਾ : ਬਾਦਲ
NEXT STORY