ਡੇਰਾਬੱਸੀ— ਪੰਜਾਬ ਦੇ ਡੇਰਾਬੱਸੀ ਪੁਲਸ ਨੇ ਟ੍ਰਾਈਸਿਟੀ ਵਿਚ ਜਾਲ ਵਿਛਾ ਕੇ ਇਕ ਸੈਕਸ ਰੈਕੇਟ ਚਲਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਸੋਮਵਾਰ ਨੂੰ ਸ਼ਹਿਰ ਵਿਚ ਸੈਕਸ ਰੈਕੇਟ ਚਲਾ ਰਹੀਆਂ ਤਿੰਨ ਕੁੜੀਆਂ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਸ਼ਹਿਰ ਦੀ ਪੰਜਾਬ ਨੈਸ਼ਨਲ ਬੈਂਕ ਦੇ ਨੇੜੇ ਕਾਫੀ ਦੇਰ ਤੋਂ ਰੁਕੀ ਹੋਈ ਕਾਰ ਨੂੰ ਦੇਖ ਕੇ ਪੁਲਸ ਨੂੰ ਸ਼ੱਕ ਹੋਇਆ। ਆਲਟੋ ਕਾਰ ਵਿਚ ਤਿੰਨ ਕੁੜੀਆਂ ਅਤੇ ਇਕ ਮੁੰਡਾ ਬੈਠਾ ਸੀ। ਏ. ਐੱਸ. ਆਈ. ਅਨੂਪ ਸਿੰਘ ਨੇ ਸਮਝਦਾਰੀ ਨਾਲ ਕੰਮ ਲੈਂਦੇ ਹੋਏ ਇਕ ਪੁਲਸ ਕਰਮਚਾਰੀ ਨੂੰ ਫਰਜ਼ੀ ਗਾਹਕ ਬਣਾ ਕੇ ਭੇਜ ਦਿੱਤਾ। ਕਾਰ ਵਿਚ ਬੈਠੀ ਇਕ ਲੜਕੀ ਨੇ ਇਕ ਰਾਤ ਦੀ ਲਈ 10 ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ ਛੇ ਹਜ਼ਾਰ ਵਿਚ ਮਾਮਲਾ ਤੈਅ ਹੋ ਗਿਆ ਅਤੇ ਜਦੋਂ ਐਡਵਾਂਸ ਦੇ ਤੌਰ 'ਤੇ ਦੋ ਹਜ਼ਾਰ ਰੁਪਏ ਦਿੱਤੇ ਜਾਣ ਲੱਗੇ ਤਾਂ ਐਨ ਮੌਕੇ 'ਤੇ ਪੁਲਸ ਨੇ ਆ ਕੇ ਕੁੜੀਆਂ ਤੇ ਮੁੰਡੇ ਨੂੰ ਰੰਗੇ-ਹੱਥੀਂ ਫੜ ਲਿਆ। ਪੁਲਸ ਨੇ ਦੋਸ਼ੀਆਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।
ਪੁਲਸ ਇੰਸਪੈਕਟਰ ਤ੍ਰਿਲੋਚਨ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਅਮ੍ਰਿਤਸਰ ਦੇ ਗੁਰਮੀਤ ਸਿੰਘ, ਅਮਰਪੁਰ ਦੀ ਕੁਸੁਮ, ਅੰਮ੍ਰਿਤਸਰ ਦੀ ਮੁਸਕਾਨ ਤੇ ਲੁਧਿਆਣਾ ਦੀ ਦਲਜੀਤ ਕੌਰ ਦੇ ਰੂਪ ਵਿਚ ਹੋਈ ਹੈ। ਦੋਸ਼ੀਆਂ ਦੀ ਉਮਰ 20 ਤੋਂ 25 ਸਾਲ ਦੇ ਵਿਚ ਦੱਸੀ ਜਾ ਰਹੀ ਹੈ। ਗੁਰਮੀਤ ਸਿੰਘ ਦੇ ਖਿਲਾਫ ਪਹਿਲਾਂ ਵਿਚ ਲੁਧਿਆਣਾ ਦੇ ਥਾਣਾ ਸਲੇਮ ਟਾਬਲੀ ਵਿਚ ਮਾਮਲਾ ਦਰਜ ਹੈ ਅਤੇ ਜਿਸ ਵਿਚ ਉਹ ਫਰਾਰ ਚੱਲ ਰਿਹਾ ਸੀ।
ਫੇਸਬੁੱਕ 'ਤੇ ਹੋਇਆ NRI ਮੁੰਡੇ ਨਾਲ ਪਿਆਰ, ਵਿਆਹ 'ਤੇ ਕੁੜੀ ਨੇ ਕਿਹਾ, 'ਜਿੱਥੋਂ ਆਇਆ ਉੱਥੇ ਦਫਾ ਹੋ ਜਾ' (ਵੀਡੀਓ)
NEXT STORY