ਗੁਰਦਾਸਪੁਰ (ਦੀਪਕ) - ਗੁਰਦਾਸਪੁਰ ਦੇ ਝੂਲਣਾ ਮਹਿਲ ਨਿਵਾਸੀ ਕਵਿਤਾ ਪੁੱਤਰੀ ਨੱਥਾਰਾਮ ਵਲੋਂ ਖਰੀਦੀ ਵਿਸਾਖੀ ਟਿਕਟ ਦਾ 1 ਕਰੋੜ ਰੁਪਏ ਦਾ ਬੰਪਰ ਨਿਕਲਿਆ। ਬਟਾਲਾ ਦੇ ਲਾਟਰੀ ਵੇਚਣ ਵਾਲੇ ਨੇ ਜਦੋਂ ਕਵਿਤਾ ਨੂੰ ਫੋਨ ਕਰ ਕੇ ਉਸਦਾ ਬੰਪਰ ਨਿਕਲਣ ਬਾਰੇ ਦੱਸਿਆ ਤਾਂ ਉਸ ਦੀ ਖੁਸ਼ੀ ਦਾ ਕੋਟੀ ਟਿਕਾਣਾ ਨਾ ਰਿਹਾ। ਗਰੀਬ ਪਰਿਵਾਰ ਨਾਲ ਸਬੰਧਿਤ ਕਵਿਤਾ ਆਪਣੇ ਹੀ ਘਰ 'ਚ ਬਿਊਟੀ ਪਾਰਲਰ ਚਲਾਉਂਦੀ ਹੈ ਜਦਕਿ ਉਸਦੇ ਪਿਤਾ ਨੱਥਾ ਰਾਮ ਪਿਛਲੇ 70 ਸਾਲਾਂ ਤੋਂ ਕਚਹਿਰੀ 'ਚ ਰੇਹੜੀ ਲਗਾ ਕੇ ਕੜੀ ਚੌਲ ਵੇਚਦਾ ਹੈ। ਕਵਿਤਾ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਸੋਚਦੀ ਸੀ ਕਿ ਕਾਸ਼ ਉਸ ਦੇ ਕੋਲ ਕੋਈ ਲਾਟਰੀ ਵੇਚਣ ਵਾਲਾ ਆਏ ਅਤੇ ਉਹ ਲਾਟਰੀ ਖਰੀਦੇ ਤੇ ਇਕ ਦਿਨ ਉਹ ਬਟਾਲਾ ਆਪਣੀ ਮਾਸੀ ਦੇ ਕੋਲ ਗਈ, ਜਦੋਂ ਉਹ ਵਾਪਿਸ ਆ ਰਹੀ ਸੀ ਤਾਂ ਸਿੰਬਲ ਚੌਕ 'ਚ ਉਸ ਨੂੰ ਇਕ ਲਾਟਰੀ ਵੇਚਣ ਵਾਲਾ ਮਿਲਿਆ, ਜਿਸ ਤੋਂ ਉਸ ਨੇ ਇਕ ਕਰੋੜ ਰੁਪਏ ਦਾ ਵਿਸਾਖੀ ਬੰਪਰ ਖਰੀਦਿਆ। ਕਵਿਤਾ ਨੇ ਕਿਹਾ ਲਾਟਰੀ ਦੇ ਪੈਸਿਆਂ ਨਾਲ ਉਹ ਆਪਣੇ ਚੰਗੇ ਦਿਨਾਂ ਦੀ ਸ਼ੁਰੂਆਤ ਕਰੇਗੀ।
ਡੇਰਾਬੱਸੀ 'ਚ ਸੈਕਸ ਰੈਕੇਟ ਦਾ ਪਰਦਾਫਾਸ਼, ਕੁੜੀਆਂ ਨੇ ਛੇ ਹਜ਼ਾਰ ਲਗਾਈ ਖੁਦ ਦੀ ਬੋਲੀ (ਦੇਖੋ ਤਸਵੀਰਾਂ)
NEXT STORY