ਜਲੰਧਰ-ਆਪਣੇ ਸੁਹਾਗ ਨੂੰ ਬਚਾਉਣ ਲਈ ਔਰਤ ਆਪਣੀ ਜਾਨ ਤੱਕ ਵੀ ਦੇ ਜਾਂਦੀ ਹੈ। ਇਹ ਮਿਸਾਲ ਉਸ ਸਮੇਂ ਜਲੰਧਰ 'ਚ ਦੇਖਣ ਨੂੰ ਮਿਲੀ, ਜਦੋਂ ਪਤੀ ਨੂੰ ਬੁਰੀ ਤਰ੍ਹਾਂ ਕੁੱਟਦੇ ਗੁੰਡਿਆਂ ਦੀ ਪਰਵਾਹ ਨਾ ਕਰਦੇ ਹੋਏ ਪਤਨੀ ਆਪਣੇ ਪਤੀ ਅੱਗੇ ਢਾਲ ਬਣ ਕੇ ਖੜ੍ਹੀ ਹੋ ਗਈ। ਇਨਸਾਨੀਅਤ ਭੁੱਲ ਚੁੱਕੇ ਗੁੰਡਿਆਂ ਨੇ ਉਸ 'ਤੇ ਭੋਰਾ ਤਰਸ ਨਾ ਖਾਧਾ ਅਤੇ ਉਸ ਦੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਜਾਣਕਾਰੀ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤ ਔਰਤ ਸੀਪਾ ਨੇ ਦੱਸਿਆ ਕਿ ਉਸ ਦਾ ਵਿਆਹ 8 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਪਤੀ ਸੰਦੀਪ ਡੀਜੇ ਸੰਚਾਲਕ ਹਨ। ਉਨ੍ਹਾਂ ਦੇ ਦੋ ਬੇਟੇ ਵੀ ਹਨ। ਸੋਮਵਾਰ ਦੀ ਰਾਤ ਨੂੰ ਉਹ ਆਪਣੇ ਪਤੀ ਅਤੇ ਬੱਚਿਆਂ ਨਾਲ ਕਾਰ 'ਚ ਘਰ ਆ ਰਹੀ ਸੀ ਕਿ ਰਸਤੇ 'ਚ ਪੁਰਾਣੀ ਰੰਜਿਸ਼ ਕਾਰਨ ਗੁੰਡਿਆਂ ਨੇ ਉਨ੍ਹਾਂ ਨੂੰ ਘੇਰ ਲਿਆ।
ਗੁੰਡਿਆਂ ਨੇ ਉਸ ਦੇ ਪਤੀ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਪਤੀ ਦਾ ਹਾਲ ਦੇਖ ਕੇ ਗੁੰਡਿਆਂ ਦੀ ਪਰਵਾਹ ਨਾ ਕਰਦੇ ਸੀਪਾ ਪਤੀ ਅੱਗੇ ਢਾਲ ਬਣ ਕੇ ਖੜ੍ਹੀ ਹੋ ਗਈ ਪਰ ਇਕ ਹਮਲਾਵਰ ਨੇ ਉਸ ਦੇ ਸਿਰ 'ਤੇ ਇੱਟ ਮਾਰ ਦਿੱਤੀ, ਜੋ ਉਸ ਦੇ ਬੇਟੇ ਦੇ ਸਿਰ 'ਤੇ ਵੀ ਲੱਗ ਗਈ। ਫਿਰ ਗੁੰਡਿਆਂ ਨੇ ਉਸ ਦੇ ਪਤੀ 'ਤੇ ਹਥਿਆਰਾਂ ਨਾਲ ਤਾਬੜਤੋੜ ਹਮਲਾ ਕੀਤਾ, ਜਿਸ ਤੋਂ ਬਾਅਦ ਮੌਕੇ 'ਤੇ ਹੀ ਉਸ ਦੇ ਪਤੀ ਨੇ ਦਮ ਤੋੜ ਦਿੱਤਾ। ਜਦੋਂ ਤੱਕ ਸੀਪਾ ਆਪਣੇ ਘਰਦਿਆਂ ਨੂੰ ਘਟਨਾ ਵਾਲੀ ਜਗ੍ਹਾ 'ਤੇ ਲੈ ਕੇ ਆਈ, ਉਸ ਸਮੇਂ ਤੱਕ ਸਾਰੇ ਦੋਸ਼ੀ ਫਰਾਰ ਹੋ ਚੁੱਕੇ ਹਨ।
ਭਿਆਨਕ ਮੌਤ ਦਾ ਦਿਲ ਕੰਬਾਊ ਮੰਜ਼ਰ ਦੇਖ ਖੜ੍ਹੇ ਰੱਬ-ਰੱਬ ਕਰਨ ਲੱਗੇ ਲੋਕ (ਵੀਡੀਓ)
NEXT STORY