ਚੰਡੀਗੜ੍ਹ (ਸ਼ਰਮਾ) : ਆਮ ਆਦਮੀ ਪਾਰਟੀ 'ਚ ਦੋ ਮਹੀਨੇ ਘਮਾਸਾਨ ਤੋਂ ਬਾਅਦ ਯੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਸਮੇਤ 4 ਨੇਤਾਵਾਂ ਨੂੰ ਪਾਰਟੀ 'ਚੋਂ ਕੱਢੇ ਜਾਣ ਤੋਂ ਬਾਅਦ ਕਦੇ ਯਾਦਵ ਗਰੁੱਪ ਦਾ ਖੁੱਲ੍ਹ ਕੇ ਸਮਰਥਨ ਕਰਨ ਵਾਲੇ ਪਟਿਆਲਾ ਤੋਂ ਸਾਂਸਦ ਡਾ. ਧਰਮਵੀਰ ਗਾਂਧੀ ਨੂੰ ਸੰਸਦੀ ਦਲ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਭਗਵੰਤ ਮਾਨ ਨੂੰ ਸੰਸਦੀ ਦਲ ਦਾ ਨੇਤਾ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਪਾਰਟੀ ਅਗਵਾਈ ਨੇ ਪੰਜਾਬ ਦੇ ਬਾਗੀ ਆਗੂਆਂ ਤੇ ਵਰਕਰਾਂ ਨੂੰ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਹੁਣ ਉਨ੍ਹਾਂ ਦੀ ਛੰਟੀ ਦੀ ਤਿਆਰੀ ਕੀਤੀ ਜਾ ਰਹੀ ਹੈ।
ਪਾਰਟੀ ਦੀ ਰਾਜ ਕਾਰਜਕਾਰਨੀ ਦੀ 6 ਅਪ੍ਰੈਲ ਨੂੰ ਮੋਹਾਲੀ 'ਚ ਹੋਈ ਬੈਠਕ ਵਿਚ ਸੂਬੇ ਦੇ ਸੁਪਰਵਾਈਜ਼ਰ ਸੰਜੇ ਸਿੰਘ ਨੇ ਐਲਾਨ ਕੀਤਾ ਸੀ ਕਿ ਬਾਗੀ ਗੁੱਟ 'ਤੇ ਕਾਰਵਾਈ ਹੋਵੇਗੀ। ਪਾਰਟੀ ਦੀ ਪੰਜਾਬ ਇਕਾਈ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦਾ ਕਹਿਣਾ ਹੈ ਕਿ ਪਾਰਟੀ ਲਾਈਨ ਨੇ ਅਪਨਾਉਣ ਤੇ ਅਨੁਸ਼ਾਸਨ ਤਾਕ 'ਤੇ ਰੱਖਣ ਵਾਲਿਆਂ ਲਈ ਪਾਰਟੀ 'ਚ ਰਹਿਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਸਾਫ ਹੈ ਕਿ ਦਿੱਲੀ ਦੇ ਘਟਨਾਕ੍ਰਮ ਤੋਂ ਬਾਅਦ ਹੁਣ ਨੇੜ ਭਵਿੱਖ ਵਿਚ ਪੰਜਾਬ ਇਕਾਈ 'ਚ ਬਾਗੀ ਆਗੂਆਂ 'ਤੇ ਗਾਜ ਡਿੱਗ ਸਕਦੀ ਹੈ।
ਇਸ ਲੜਕੀ ਦੇ ਹੌਂਸਲੇ ਦੇ ਦਾਸਤਾਂ ਸੁਣ ਤੁਸੀਂ ਵੀ ਕਹੋਗੇ, ਹਿੰਮਤ ਹੋਵੇ ਤਾਂ ਅਜਿਹੀ... (ਦੇਖੋ ਤਸਵੀਰਾਂ)
NEXT STORY