ਬਠਿੰਡਾ : ਲਹਿਰਾਂ ਤੋਂ ਡਰ ਕੇ ਬੇੜੀ ਪਾਰ ਨਹੀਂ ਹੁੰਦੀ, ਹਿੰਮਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ। ਕੁਝ ਅਜਿਹਾ ਹੀ ਹਿੰਮਤ ਅਤੇ ਜਜ਼ਬਾ ਬਠਿੰਡਾ ਦੀ ਕੀਰਤੀ 'ਚ ਦੇਖਣ ਨੂੰ ਮਿਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਚਾਰ ਭੈਣਾਂ 'ਚ ਸਭ ਤੋਂ ਛੋਟੀ ਕੀਰਤੀ ਦਾ ਸੁਪਨਾ ਸੀ ਕਿ ਉਹ ਪ੍ਰੋਫੈਸਰ ਬਣ ਕੇ ਆਪਣੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕਰੇ ਪਰ ਇਕ ਹਾਦਸੇ ਵਿਚ ਕੀਰਤੀ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਪਰ ਉਸ ਦਾ ਹੌਂਸਲਾ ਨਹੀਂ ਟੁੱਟਿਆ।
ਬਠਿੰਡਾ ਦੇ ਮਲੌਟ ਨਿਵਾਸੀ ਕੀਰਤੀ ਆਪਣੇ ਬੁਲੰਦ ਹੌਂਸਲੇ ਨਾਲ ਆਪਣੀ ਪੀ.ਐਚ.ਡੀ. ਪੂਰੀ ਕਰਨੀ ਚਾਹੁੰਦੀ ਹੈ, ਜਿਸ ਦਾ ਫੈਸਲਾ ਹੁਣ ਪੀ.ਯੂ. ਸੈਂਡੀਕੇਟ ਦੀ ਬੇਠਕ 'ਚ ਲਿਆ ਜਾਵੇਗਾ। ਕੀਰਤੀ ਨੇ ਪੀ.ਯੂ. ਵਾਈਸ ਚਾਂਸਲਰ ਨੂੰ ਇਕ ਪੱਤਰ ਲਿਖ ਕੇ 31 ਦਸੰਬਰ 2015 ਦਾ ਸਮਾਂ ਮੰਗਿਆ ਹੈ ਤਾਂ ਕਿ ਉਹ ਆਪਣੇ ਥੀਸਿਸ ਜਮਾਂ ਕਰਵਾ ਸਕੇ ਅਤੇ ਪ੍ਰੋਫੈਸਰ ਬਣਨ ਦੇ ਆਪਣੇ ਸੁਪਨੇ ਨੂੰ ਪੂਰਾ ਕਰ ਸਕੇ।
ਇਥੇ ਇਹ ਜ਼ਿਕਰਯੋਗ ਹੈ ਕਿ 21 ਫਰਵਰੀ 2011 'ਚ ਕੀਰਤੀ ਦਾ ਹਾਸਟਲ ਤੋਂ ਪਰਤਦੇ ਸਮੇਂ ਭਿਆਨਕ ਹਾਦਸਾ ਹੋ ਗਿਆ ਸੀ। ਇਸ ਹਾਦਸੇ ਵਿਚ ਕੀਰਤੀ ਦੀ ਰੀੜ੍ਹ ਦੀ ਹੱਡੀ 'ਚ ਗੰਭੀਰ ਸੱਟ ਲੱਗੀ ਸੀ ਅਤੇ ਉਹ 2 ਸਾਲ ਤਕ ਹਸਤਪਾਲ ਦੇ ਬੈੱਡ 'ਤੇ ਪਈ ਰਹੀ। ਇਸ ਦੌਰਾਨ ਕੀਰਤੀ ਦੇ ਹੱਥਾਂ ਪੈਰਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਸੀ, ਜਿਸ ਕਾਰਨ ਉਹ ਨਿਸ਼ਚਿਤ ਸਮੇਂ 'ਚ ਪੀ.ਐਚ.ਡੀ. ਨਹੀਂ ਕਰ ਸਕੀ।
ਅਕਾਲੀ ਨੇਤਾ ਬਣਿਆ ਪੱਤਰਕਾਰ, ਹੈਰਾਨੀਜਨਕ ਢੰਗ ਨਾਲ ਕੀਤਾ ਭਾਜਪਾ 'ਤੇ ਵਾਰ (ਵੀਡੀਓ)
NEXT STORY