ਨੂਰਪੁਰਬੇਦੀ (ਭੰਡਾਰੀ)-ਸਥਾਨਕ ਇੱਕ ਇੱਟਾਂ ਦੇ ਭੱਠੇ 'ਤੇ ਮਾਰਕੁੱਟ ਦਾ ਸ਼ਿਕਾਰ ਹੋਏ ਇਕ ਮਜ਼ਦੂਰ ਦੀ ਬੀਤੇ ਦਿਨੀਂ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ਼ ਦੌਰਾਨ ਮੌਤ ਹੋ ਗਈ ਸੀ। ਨੂਰਪੁਰਬੇਦੀ ਪੁਲਸ ਨੇ ਮ੍ਰਿਤਕ ਮਜ਼ਦੂਰ ਦੀ ਪਤਨੀ ਦੇ ਬਿਆਨਾਂ 'ਤੇ ਭੱਠਾ ਮਾਲਕ, ਭੱਠੇ ਦੇ ਮੁਣਸ਼ੀ ਤੇ ਇਕ ਹੋਰ ਵਿਅਕਤੀ ਸਹਿਤ 3 ਖਿਲਾਫ਼ ਕਤਲ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਮਾਰਚ ਮਹੀਨੇ 'ਚ ਵਾਪਰੀ ਇਸ ਘਟਨਾ ਦੇ ਸੰਬੰਧ 'ਚ ਰਾਜਸਥਾਨ ਦੇ ਜ਼ਿਲਾ ਭਰਤਪੁਰ ਦੇ ਪੁਲਸ ਮੁੱਖੀ ਵਲੋਂ ਜ਼ਿਲਾ ਰੂਪਨਗਰ ਦੇ ਪੁਲਸ ਮੁਖੀ ਨੂੰ ਭੇਜ਼ੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਸਥਾਨਕ ਪੁਲਸ ਨੇ ਦੇਰ ਰਾਤ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਵਿਅਕਤੀ ਦੀ ਪਤਨੀ ਨੇ ਸ਼ਿਕਾਇਤ 'ਚ ਦੱਸਿਆ ਕਿ ਜਦੋਂ ਭੱਠੇ 'ਤੇ ਕੰਮ ਘੱਟ ਹੋਣ ਕਰਕੇ ਮ੍ਰਿਤਕ ਵਿਅਕਤੀ ਨੇ ਭੱਠੇ ਵਾਲਿਆਂ ਨੂੰ ਹਿਸਾਬ ਕਰਨ ਲਈ ਕਿਹਾ ਤਾਂ ਉਹ ਪਹਿਲਾਂ ਤਾਂ ਪੈਸੇ ਦੇਣ ਲਈ ਲਾਰਾ ਲਗਾਉਂਦੇ ਰਹੇ ਪਰ ਬਾਦ 'ਚ 15 ਮਾਰਚ ਨੂੰ ਉਕਤ ਵਿਅਕਤੀ, ਭੱਠੇ ਦੇ ਮਾਲਕ ਤੇ ਮੁਣਸ਼ੀ ਬਖਸ਼ੀ ਨੇ ਮ੍ਰਿਤਕ ਦੀ ਮਾਰਕੁੱਟ ਕਰਕੇ ਗੰਭੀਰ ਜ਼ਖਮੀਂ ਕਰ ਦਿੱਤਾ ਅਤੇ ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ 'ਚ ਡੇਰਾ ਸੱਚਾ ਸੌਦਾ ਦੀ ਸੁਣਵਾਈ 8 ਨੂੰ
NEXT STORY