ਜਲੰਧਰ : ਅੱਜ ਸੋਲਨ ਦੀ ਥੋਡੋ ਗਰਾਊਂਡ 'ਚ ਡੀ.ਏ.ਵੀ. ਸੀਐੱਮਸੀ. ਨਵੀਂ ਦਿੱਲੀ ਵਲੋਂ ਮਹਾਤਮਾ ਹੰਸਰਾਜ ਦਿਵਸ-2015 ਸੰਬੰਧੀ ਸਲਾਨਾ ਸਮਾਗਮ ਮਨਾਇਆ ਗਿਆ। ਇਸ ਮੌਕੇ ਡੀ.ਏ.ਵੀ. ਕਾਲਜ ਜਲੰਧਰ ਦੇ ਪਿੰ੍ਰਸੀਪਲ ਡਾ. ਬੀ.ਬੀ. ਸ਼ਰਮਾ ਨੂੰ ਸਰਵੋਤਮ ਪਿੰ੍ਰਸੀਪਲ ਵਜੋਂ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਹਰ ਸਾਲ ਸਿੱਖਿਆ ਦੇ ਖੇਤਰ 'ਚ ਡੀ.ਏ.ਵੀ. ਸੀਐੱਮਸੀ. ਵਲੋਂ ਇਹ ਪੁਰਸਕਾਰ ਹਰੇਕ ਡੀ.ਏ.ਵੀ. ਸੰਸਥਾ ਦੇ ਮੁਖੀ ਵਲੋਂ ਦਿੱਤੇ ਗਏ ਯੋਗਦਾਨ ਅਤੇ ਪ੍ਰਾਪਤੀਆਂ ਲਈ ਦਿੱਤਾ ਜਾਂਦਾ ਹੈ। ਇਸ ਵਾਰ ਜਲੰਧਰ ਦੇ ਡੀ.ਏ.ਵੀ. ਕਾਲਜ ਦੇ ਪਿੰ੍ਰਸੀਪਲ ਡਾ. ਬੀ.ਬੀ. ਸ਼ਰਮਾ ਨੂੰ ਇਹ ਪੁਰਸਕਾਰ ਉਨ੍ਹਾਂ ਵਲੋਂ ਕਾਲਜ ਲਈ ਕੀਤੇ ਅਣਥੱਕ ਯਤਨਾਂ ਸਦਕਾ ਦਿੱਤਾ ਗਿਆ ਹੈ।
ਸਟੇਜ 'ਤੇ ਇਕ ਵਾਰ ਫਿਰ ਸੂਫੀਆਨਾ ਧਮਾਲ ਪਾਉਣਗੀਆਂ 'ਨੂਰਾਂ ਭੈਣਾਂ' (ਦੇਖੋ ਤਸਵੀਰਾਂ)
NEXT STORY