ਹੁਸ਼ਿਆਰਪੁਰ-ਜਦੋਂ ਇਨਸਾਨ 'ਚ ਕੁਝ ਬਣਨ ਦੀ ਚਾਹਤ ਹੋਵੇ ਤਾਂ ਅਣਥੱਕ ਮਿਹਨਤ ਤੋਂ ਬਾਅਦ ਉਹ ਆਪਣੀ ਮੰਜ਼ਿਲ ਹਾਸਲ ਕਰ ਹੀ ਲੈਂਦਾ ਹੈ। ਆਪਣੀ ਇਸੇ ਮਿਹਨਤ ਸਦਕਾ ਅੱਜ ਕਿਸਾਨ ਦੀ ਬੇਟੀ ਅੱਗੇ ਵੱਡੇ-ਵੱਡੇ ਆਪਣਾ ਸਿਰ ਝੁਕਾਉਂਦੇ ਹਨ। ਹੁਸ਼ਿਆਰਪੁਰ ਦੇ ਪਿੰਡ ਗੀਗਨਵਾਲ ਦੀ ਰਹਿਣ ਵਾਲੀ ਮਨਜੀਤ ਕੌਰ ਖਿਡਾਰੀਆਂ ਅਤੇ ਵਿਦਿਆਰਥੀਆਂ ਲਈ ਮਿਸਾਲ ਬਣ ਗਈ ਹੈ।
ਖੇਡ ਦੇ ਨਾਲ-ਨਾਲ ਉਸ ਨੇ ਰਾਤ-ਰਾਤ ਭਰ ਜਾਗ ਕੇ ਪੜ੍ਹਾਈ ਕੀਤੀ ਅਤੇ ਏਸ਼ੀਅਨ ਖੇਡਾਂ 'ਚ ਸੋਨੇ ਦੇ ਤਮਗੇ ਦੇ ਨਾਲ-ਨਾਲ ਹਿਸਟਰੀ 'ਚ ਮਾਸਟਰ ਡਿਗਰੀ ਹਾਸਲ ਕੀਤੀ। ਮਨਜੀਤ ਕੌਰ ਪੰਜਾਬ ਪੁਲਸ 'ਚ ਡੀ. ਐੱਸ. ਪੀ. ਦੇ ਅਹੁਦੇ 'ਤੇ ਤਾਇਨਾਤ ਹੈ। ਮਨਜੀਤ ਕੌਰ ਦੱਸਦੀ ਹੈ ਕਿ ਉਸ ਦਾ ਪਿੰਡ ਕਾਫੀ ਛੋਟਾ ਸੀ ਅਤੇ ਉਸ ਨੂੰ ਪੜ੍ਹਨ ਲਈ ਸਾਈਕਲ 'ਤੇ ਬੜੀ ਦੂਰ ਜਾਣਾ ਪੈਂਦਾ ਸੀ।
ਫਿਰ ਉਸ ਨੇ ਸਕੂਲ ਦੌੜ ਕੇ ਜਾਣਾ ਸ਼ੁਰੂ ਕਰ ਦਿੱਤਾ। ਸਕੂਲ 'ਚ ਉਸ ਨੇ ਐਥਲੈਟਿਕਸ 'ਚ ਵੀ ਹਿੱਸਾ ਲਿਆ ਅਤੇ ਸੋਨੇ ਦੇ ਤਮਗਾ ਹਾਸਲ ਕੀਤਾ।
2001 'ਚ ਪੰਜਾਬ ਪੁਲਸ 'ਚ ਪ੍ਰੀਖਿਆ ਦੇ ਕੇ ਉਹ ਇੰਸਪੈਕਟਰ ਬਣ ਗਈ ਅਤੇ ਫਿਰ ਪ੍ਰਮੋਟ ਹੋ ਕੇ ਡੀ. ਐੱਸ. ਪੀ. ਬਣੀ। ਹੁਣ ਮਨਜੀਤ ਕੌਰ ਦਾ ਇਕ ਹੀ ਟੀਚਾ ਹੈ ਕਿ ਕੁੜੀਆਂ ਨੂੰ ਪ੍ਰੇਰਨਾ ਅਤੇ ਹੌਂਸਲਾ ਦੇ ਕੇ ਉਨ੍ਹਾਂ ਨੂੰ ਅੱਗੇ ਵਧਾਇਆ ਜਾਵੇ।
ਡੀ.ਏ.ਵੀ. ਕਾਲਜ ਦੇ ਪਿੰ੍ਰਸੀਪਲ ਦਾ ਸੋਲਨ 'ਚ ਹੋਇਆ ਸਨਮਾਨ
NEXT STORY