ਪੱਟੀ (ਰਖ਼ਰਾ, ਪਾਠਕ, ਜੈਨ)- ਸ਼ਹਿਰ ਦੇ ਖੇਮਕਰਨ ਰੋਡ ਸਥਿਤ ਚੁੰਗੀ ਨੇੜੇ ਕਾਰ ਅਤੇ ਮੋਟਰਸਾਇਕਲ ਦੀ ਆਪਸੀ ਟੱਕਰ ਦੌਰਾਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਰਬਜੀਤ ਸਿੰਘ ਏ.ਐੱਸ.ਆਈ. ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪੁੱਜੇ, ਉਨ੍ਹਾਂ ਦੱਸਿਆ ਕਿ ਡਿਸਕਵਰ ਮੋਟਰਸਾਈਕਲ ਜਿਸਨੂੰ ਜਤਿੰਦਰ ਸਿੰਘ ਪੁੱਤਰ ਕਾਰਜ ਸਿੰਘ ਜੱਟ ਵਾਸੀ ਕੈਰੋਂ ਚਲਾ ਰਿਹਾ ਸੀ, ਜੋ ਕਿ ਪੱਟੀ ਤੋਂ ਪੱਟੀ ਮੋੜ ਵੱਲ ਜਾ ਰਿਹਾ ਸੀ ਅਤੇ ਅੱਗੇ ਜਾ ਰਹੇ ਛੋਟੇ ਹਾਥੀ ਨੂੰ ਕਰਾਸ ਕਰਨ ਲੱਗਾ ਤਾਂ ਅਚਾਨਕ ਅੱਗੋਂ ਕਾਰ ਆ ਗਈ ਜਿਸ ਦੌਰਾਨ ਦੋਹਾਂ ਦੀ ਆਹਮੋ-ਸਾਹਮਣੀ ਟੱਕਰ ਹੋ ਗਈ।
ਟੱਕਰ ਦੌਰਾਨ ਮੋਟਰਸਾਈਕਲ ਚਾਲਕ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸਨੂੰ ਸਥਾਨਕ ਸੰਧੂ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ, ਜਿੱਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਸਰਬਜੀਤ ਸਿੰਘ ਏ.ਐੱਸ.ਆਈ. ਨੇ ਦੱਸਿਆ ਕਿ ਏਸੈਂਟ ਕਾਰ ਦੇ ਚਾਲਕ ਦੀ ਸ਼ਨਾਖਤ ਨਹੀਂ ਹੋ ਸਕੀ। ਜਿਸਦੀ ਭਾਲ ਕੀਤੀ ਜਾ ਰਹੀ ਹੈ।
ਇਸ ਮਾਂ-ਪੁੱਤ ਦਾ ਕਾਰਾ ਸੁਣ ਤੁਸੀਂ ਵੀ ਕਹੋਗੇ ਤੌਬਾ-ਤੌਬਾ
NEXT STORY