ਮੋਗਾ (ਆਜ਼ਾਦ)- ਜ਼ਿਲੇ ਦੇ ਪਿੰਡ ਨੰਗਲ ਨਿਵਾਸੀ ਰੁਪਿੰਦਰ ਕੌਰ ਨੇ ਨਾਥੇਵਾਲਾ (ਬਾਘਾਪੁਰਾਣਾ) ਨਿਵਾਸੀ ਮਾਂ-ਪੁੱਤਰ ਨੇ ਉਸ ਨੂੰ ਵਿਆਹ ਕਰਵਾ ਕੇ ਕੈਨੇਡਾ ਲੈ ਜਾਣ ਦਾ ਝਾਂਸਾ ਦੇ ਕੇ ਉਸ ਤੋਂ 25 ਲੱਖ ਨਕਦ ਦੇ ਇਲਾਵਾ 40 ਤੋਲੇ ਸੋਨੇ ਦੇ ਗਹਿਣੇ ਹੜੱਪਣ ਦਾ ਦੋਸ਼ ਲਾਇਆ ਹੈ। ਇਸ ਸਬੰਧ ਵਿਚ ਥਾਣਾ ਨਿਹਾਲ ਸਿੰਘ ਵਾਲਾ ਪੁਲਸ ਵਲੋਂ ਰੁਪਿੰਦਰ ਕੌਰ ਦੇ ਬਿਆਨਾਂ 'ਤੇ ਰਾਜਦੀਪ ਸਿੰਘ ਬਰਾੜ ਅਤੇ ਉਸਦੀ ਮਾਤਾ ਗੁਰਮੀਤ ਕੌਰ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਕੀ ਹੈ ਸਾਰਾ ਮਾਮਲਾ
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਰੁਪਿੰਦਰ ਕੌਰ ਨੇ ਕਿਹਾ ਕਿ ਦੋਸ਼ੀਆਂ ਨੇ ਉਸ ਨੂੰ ਵਿਆਹ ਕਰਵਾ ਕੇ ਕੈਨੇਡਾ ਭੇਜਣ ਦਾ ਝਾਂਸਾ ਦਿੱਤਾ। ਜਿਸ ਤੋਂ ਬਾਅਦ ਉਸ ਦਾ ਵਿਆਹ 8 ਜਨਵਰੀ 2011 ਨੂੰ ਨਿਹਾਲ ਸਿੰਘ ਵਾਲਾ ਦੇ ਇਕ ਮੈਰਿਜ ਪੈਲੇਸ ਵਿਚ ਰਾਜਦੀਪ ਸਿੰਘ ਨਾਲ ਕੀਤਾ ਗਿਆ। ਵਿਆਹ ਤੋਂ ਬਾਅਦ ਉਨ੍ਹਾਂ ਨੂੰ 25 ਲੱਖ ਰੁਪਏ ਨਕਦ ਅਤੇ 40 ਤੋਲੇ ਸੋਨੇ ਦੀ ਗਹਿਣੇ ਦਿੱਤੇ। ਉਨ੍ਹਾਂ ਕਿਹਾ ਕਿ ਜਲਦ ਹੀ ਉਹ ਕੈਨੇਡਾ ਪਹੁੰਚ ਕੇ ਤੁਹਾਡਾ ਕੇਸ ਅਪਲਾਈ ਕਰਨਗੇ ਅਤੇ ਤੁਹਾਨੂੰ ਬੁਲਾ ਲਵਾਂਗੇ। ਇਸ ਉਪਰੰਤ ਰਾਜਦੀਪ ਸਿੰਘ ਬਰਾੜ 12 ਜੁਲਾਈ 2011 ਨੂੰ ਕੈਨੇਡਾ ਵਾਪਸ ਚਲਾ ਗਿਆ। ਬਾਅਦ ਵਿਚ ਉਨ੍ਹਾਂ ਉਸ ਨੂੰ ਕੈਨੇਡਾ ਸੱਦਣ ਲਈ ਫਾਈਲ ਅੰਬੈਸੀ ਵਿਚ ਨਾ ਲਗਾਈ ਤੇ ਕਿਹਾ ਕਿ 10 ਲੱਖ ਰੁਪਏ ਹੋਰ ਦਿਓ ਫਿਰ ਅਸੀਂ ਕੈਨੇਡਾ ਬੁਲਾਵਾਂਗੇ। ਨਾ ਤਾਂ ਉਨ੍ਹਾਂ ਨੇ ਉਸ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਪੈਸੇ ਅਤੇ ਗਹਿਣੇ ਵਾਪਸ ਕੀਤੇ।
ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਮੋਗਾ ਦੇ ਆਦੇਸ਼ਾਂ 'ਤੇ ਹੋਈ ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ਾਂ ਨੂੰ ਸਹੀ ਪਾਇਆ ਗਿਆ, ਪੁਲਸ ਨੇ ਦੋਸ਼ੀ ਮਾਂ-ਪੁੱਤ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ।
ਇਸ ਪੰਜਾਬ ਦੇ ਸ਼ੇਰ ਜਵਾਨ ਗੱਭਰੂ ਨੇ ਕੁਝ ਇੰਝ ਕਰ ਦਿਖਾਇਆ 'ਮਿੰਟ ਲਾਏ 2 ਕੰਮ ਗਿਆ ਹੋ' (ਦੇਖੋ ਤਸਵੀਰਾਂ)
NEXT STORY