ਲੰਡਨ— ਆਪਣੀ ਬਹਾਦਰੀ ਨਾਲ ਅੰਗਰੇਜ਼ਾਂ ਦੇ ਛੱਕੇ ਛੁਡਾਉਣ ਵਾਲੇ ਮਹਾਨ ਟੀਪੂ ਸੁਲਤਾਨ ਦੀ ਤਲਵਾਰ ਅਤੇ ਬੰਦੂਕ ਨੂੰ ਰਿਕਾਰਡ ਕੀਮਤ 'ਤੇ ਨਿਲਾਮ ਕੀਤਾ ਗਿਆ ਹੈ। ਲੰਡਨ ਵਿਚ ਟੀਪੂ ਸੁਲਤਾਨ ਦੇ ਹਥਿਆਰ ਅਤੇ ਕਵਚ 60 ਲੱਖ ਪੌਂਡ ਯਾਨੀ 56 ਕਰੋੜ ਰੁਪਏ ਵਿਚ ਨਿਲਾਮ ਹੋਏ ਹਨ।
18ਵੀਂ ਸਦੀ ਦੇ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਨਾਲ ਜੁੜੀਆਂ ਕੁੱਲ 30 ਚੀਜ਼ਾਂ ਨਿਲਾਮ ਕੀਤਾ ਗਈਆਂ। ਉਨ੍ਹਾਂ ਵਿਚ ਸ਼ਾਮਲ ਟੀਪੂ ਸੁਲਤਾਨ ਦੀ ਤਲਵਾਰ 21 ਕਰੋੜ ਵਿਚ ਨਿਲਾਮ ਹੋਈ। ਇਸ ਤਲਵਾਰ ਦੀ ਮੁੱਠ 'ਤੇ ਸ਼ੇਰ ਬਣਿਆ ਹੋਇਆ ਹੈ, ਜਿਸ 'ਤੇ ਬੇਸ਼ਕੀਮਤੀ ਰਤਨ ਜੜੇ ਹੋਏ ਹਨ। ਟੀਪੂ ਦੇ ਸਾਰੇ ਹਥਿਆਰ ਆਪਣੇ-ਆਪ ਵਿਚ ਕਾਰੀਗਰੀ ਦੇ ਬਿਹਤਰੀਨ ਮਿਸਾਲ ਹਨ। ਬ੍ਰਿਤਾਨੀ ਈਸਟ ਇੰਡੀਆ ਕਪਨੀ ਨਾਲ ਟੀਪੂ ਦਾ ਸੰਘਰਸ਼ 1799 ਵਿਚ ਉਨ੍ਹਾਂ ਦੀ ਮੌਤ ਤੱਕ ਚੱਲਦਾ ਰਿਹਾ।
ਹਵਾਈ ਹਮਲੇ ਬੰਦ ਕਰੇ ਸਊਦੀ ਅਰਬ: ਵਿਦਰੋਹੀ
NEXT STORY