ਮੈਲਬੋਰਨ— ਇਕ ਪਿਤਾ ਹਮੇਸ਼ਾ ਚਾਹੁੰਦਾ ਹੈ ਕਿ ਕੋਈ ਮਾੜੀ ਨਜ਼ਰ ਉਸ ਦੀ ਧੀ ਦੇ ਆਸ-ਪਾਸ ਵੀ ਨਾ ਫੜਕੇ। ਇਸ ਲਈ ਕਦੇ ਉਹ ਆਪਣੀ ਧੀ ਨੂੰ ਸਕੂਲ, ਕਾਲਜ ਤੱਕ ਛੱਡਣ ਜਾਂਦਾ ਹੈ ਅਤੇ ਕਦੇ ਉਸ ਦਾ ਬੌਡੀ ਗਾਰਡ ਬਣ ਕੇ ਉਸ ਦੇ ਨਾਲ-ਨਾਲ ਰਹਿੰਦਾ ਹੈ ਪਰ ਆਸਟ੍ਰੇਲੀਆ ਦੇ ਰਹਿਮ ਵਾਲੇ ਕਿਟ ਡੇਲ ਨੇ ਆਪਣੀ ਧੀ ਦੀ ਸੁਰੱਖਿਆ ਲਈ ਇਕ ਅਨੋਖਾ ਤਰੀਕਾ ਅਪਣਾਇਆ। ਉਸ ਨੇ ਆਪਣੀ ਬੇਟੀ ਨੂੰ ਇਕ ਟੀ-ਸ਼ਰਟ ਪਹਿਨਾ ਦਿੱਤੀ, ਜਿਸ 'ਤੇ ਉਸ ਦੀ ਸੁਡੌਲ ਬੌਡੀ ਵਾਲੀ ਤਸਵੀਰ ਬਣੀ ਹੋਈ ਸੀ। ਉਸ ਦੇ ਨਾਲ ਉਸ ੇਨੇ ਕੈਪਸ਼ਨ ਵਿਚ ਲਿਖ ਦਿੱਤਾ, 'ਮੇਰੇ ਤੋਂ ਦੂਰ ਰਹੇ ਲੜਕੋਂ, ਇਹ ਮੇਰੇ ਪਾਪਾ ਹਨ।'
ਡੇਲ ਨੇ ਆਪਣੀ ਬੇਟੀ ਦੀ ਟੀ ਸ਼ਰਟ ਵਾਲੀ ਤਸਵੀਰ ਵੀ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਅਪਲੋਡ ਕੀਤੀ, ਜਿਸ ਵਿਚ ਉਹ ਜ਼ਿਆਦਾ ਖੁਸ਼ ਨਹੀਂ ਲੱਗ ਰਹੀ ਜਦੋਂ ਕਿ ਡੇਲ ਆਪਣੀ ਬੇਟੀ ਨੂੰ ਇਹ ਟੀ ਸ਼ਰਟ ਪਹਿਨਾ ਕੇ ਕਾਫੀ ਖੁਸ਼ ਦਿਖਾਈ ਦੇ ਰਹੇ ਹਨ?
ਦੋ ਵਾਰ ਵਰਲਡ ਪ੍ਰੋ ਬ੍ਰਾਜ਼ੀਲੀਅਨ ਜੀ ਜਿਤਸੁ ਚੈਂਪੀਅਨ ਰਹਿ ਚੁੱਕੇ ਡੇਲ ਨੇ ਇਹ ਤਸਵੀਰ ਐਤਵਾਰ ਨੂੰ ਆਪਣੇ ਫੇਸਬੁੱਕ ਅਕਾਊਂਟ 'ਤੇ ਪੋਸਟ ਕੀਤੀ, ਜਿਸ ਨੂੰ ਹੁਣ ਤੱਕ 3.7 ਲੱਖ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ। ਇਸ ਤਸਵੀਰ ਨੂੰ 45 ਹਜ਼ਾਰ ਲੋਕ ਸ਼ੇਅਰ ਕਰ ਚੁੱਕੇ ਹਨ।
21 ਕਰੋੜ 'ਚ ਵਿਕੀ ਟੀਪੂ ਸੁਲਤਾਨ ਦੀ ਤਲਵਾਰ, ਜਾਣੋ ਕੀ ਹੈ ਖਾਸੀਅਤ (ਦੇਖੋ ਤਸਵੀਰਾਂ)
NEXT STORY