ਬੀਜਿੰਗ- ਚੀਨ ਦੀ ਰਾਜਧਾਨੀ ਬੀਜਿੰਗ ਦੀ ਰਹਿਣ ਵਾਲੀ ਝੂ ਅਤੇ ਉਸ ਦਾ ਪਾਲਤੂ ਸੂਰ ਇਨ੍ਹੀਂ ਦਿਨੀਂ ਇੰਟਰਨੈੱਟ 'ਤੇ ਸੈਲੀਬ੍ਰਿਟੀ ਬਣ ਚੁੱਕੇ ਹਨ। ਇਹ ਮਾਦਾ ਸੂਰ ਹੈ, ਜਿਸ ਦਾ ਨਾਂ ਵੁਹੁਆ ਹੈ। ਝੂ ਨੇ ਹਾਲ ਹੀ 'ਚ ਚੀਨ ਦੀ ਮਾਈਕ੍ਰੋਬਲਾਗਿੰਗ ਸਾਈਟ ਵਿਬੋ 'ਤੇ ਵੁਹੁਆ ਨਾਲ ਆਪਣੀ ਸੈਲਫੀ ਅਤੇ ਫੋਟੋਜ਼ ਦੀ ਇਕ ਪੂਰੀ ਸੀਰੀਜ਼ ਪੋਸਟ ਕੀਤੀ ਹੈ। ਇਹ ਤਸਵੀਰਾਂ ਵਾਇਰਲ ਹੋ ਗਈਆਂ ਹਨ ਅਤੇ ਇਨ੍ਹਾਂ 'ਤੇ ਕਾਫੀ ਕੁਮੈਂਟਸ ਵੀ ਆ ਰਹੇ ਹਨ।
ਝੂ ਨੇ ਦੱਸਿਆ ਕਿ ਚੀਨੀ ਭਾਸ਼ਾ 'ਚ ਸੂਰ ਨੂੰ ਝੂ ਨਾਂ ਨਾਲ ਬੁਲਾਇਆ ਜਾਂਦਾ ਹੈ ਅਤੇ ਉਸ ਦਾ ਸਰਨੇਮ ਵੀ ਝੂ ਹੈ। ਉਸ ਨੂੰ ਬਚਪਨ ਤੋਂ ਹੀ ਸੂਰਾਂ ਨਾਲ ਬਹੁਤ ਹੀ ਪਿਆਰ ਹੈ। ਝੂ ਨੇ ਤਾਓਬਾਓ ਸ਼ਾਪਿੰਗ ਸਰਵਿਸ ਰਾਹੀਂ ਇਸ ਨੂੰ ਸਾਲ 2012 'ਚ ਖਰੀਦਿਆ ਸੀ। ਵੁਹੁਆ ਦਾ ਭਾਰ ਇਸ ਸਮੇਂ 85 ਕਿਲੋਗ੍ਰਾਮ ਹੈ। ਉਹ ਆਪਣੀ ਮਾਲਕਣ ਝੂ ਨਾਲ ਘੁੰਮਦਾ ਹੈ ਅਤੇ ਬੈੱਡ ਵੀ ਸ਼ੇਅਰ ਕਰਦਾ ਹੈ। ਤੁਹਾਨੂੰ ਦੱਸ ਦਈਏ ਝੂ ਬੀਜਿੰਗ ਚਾਓਯਾਂਗ ਜ਼ਿਲੇ ਦੇ ਇਕ ਪਬਲੀਸ਼ਿੰਗ ਹਾਊਸ 'ਚ ਮਾਰਕੀਟਿੰਗ ਡਾਇਰੈਕਟਰ ਹੈ। ਪਿਛਲੇ ਸਾਲ ਹੀ ਉਸ ਨੇ ਵਿਆਹ ਕੀਤਾ ਹੈ। ਉਸ ਦੇ ਪਤੀ ਨੂੰ ਵੀ ਵੁਹੁਆ ਦੇ ਘਰ 'ਚ ਰਹਿਣ ਨਾਲ ਕੋਈ ਦਿੱਕਤ ਨਹੀਂ ਹੈ। ਝੂ ਨੇ ਕਿਹਾ, ''ਮੇਰੇ ਪਤੀ ਨੂੰ ਪਾਲਤੂ ਜਾਨਵਰ ਪਸੰਦ ਹਨ ਪਰ ਵੁਹੁਆ ਉਨ੍ਹਾਂ ਨੂੰ ਜ਼ਿਆਦਾ ਪਸੰਦ ਨਹੀਂ ਕਰਦਾ।'' ਇਸ ਜੋੜੇ ਨੇ ਖਰਗੋਸ਼ ਅਤੇ ਕੁੱਤੇ ਵੀ ਪਾਲੇ ਹਨ ਪਰ ਝੂ ਦਾ ਪਸੰਦੀਦਾ ਵੁਹੁਆ ਹੀ ਹੈ।
ਧੀ ਨੂੰ ਭੂੰਡ ਆਸ਼ਕਾਂ ਤੋਂ ਬਚਾਉਣ ਲਈ ਪਿਤਾ ਨੇ ਲੱਭਿਆ ਅਨੋਖਾ ਤਰੀਕਾ
NEXT STORY