ਜਲੰਧਰ- ਮਸ਼ਹੂਰ ਸਿੰਗਰ ਬੱਬੂ ਮਾਨ ਵੀ ਹੁਣ ਕਿਸਾਨ ਖੁਦਕੁਸ਼ੀ ਦੇ ਮਾਮਲੇ 'ਚ ਅੱਗੇ ਆਏ ਹਨ। ਉਨ੍ਹਾਂ ਨੇ ਹਾਲ ਹੀ 'ਚ ਆਪਣੇ ਫੇਸਬੁੱਕ ਪੇਜ 'ਤੇ ਕਿਸਾਨਾਂ ਦੇ ਮਾੜੇ ਹਾਲਾਤ ਨੂੰ ਬਿਆਨ ਕੀਤਾ ਹੈ। ਬੱਬੂ ਮਾਨ ਨੇ ਕਾਫੀ ਦੁੱਖੀ ਦਿਲ ਨਾਲ ਕਿਹਾ ਹੈ ਕਿ ਕਿਸਾਨ ਜੋ ਖੇਤਾਂ 'ਚ ਕੰਮ ਕਰਦਾ ਹੈ ਚਾਹੇ ਉਹ ਪੰਜਾਬ, ਹਰਿਆਣਾ, ਰਾਜਸਥਾਨ, ਦੇਸ਼-ਦੁਨੀਆਂ ਜਾਂ ਕਿਸੇ ਵੀ ਕੋਨੇ ਦੇ ਕਿਸੇ ਵੀ ਧਰਮ ਜਾਂ ਮਜ਼ਹਬ ਦਾ ਹੋਵੇ ਜਦੋਂ ਉਹ ਬੇਬੱਸ ਜਾਂ ਲਾਚਾਰ ਹੋ ਕੇ ਖੁਦਕੁਸ਼ੀ ਕਰਦਾ ਹੈ ਤਾਂ ਬਹੁਤ ਤਕਲੀਫ ਹੁੰਦੀ ਹੈ। ਬੱਬੂ ਮਾਨ ਨੇ ਬੜੇ ਹੀ ਦੁੱਖੀ ਦਿਲ ਨਾਲ ਕਿਹਾ ਕਿ ਮੈਂ ਜਿਥੇ ਵੀ ਹੋਵਾਂ ਪਿੰਡਾਂ ਵਾਲਿਆਂ ਦੀ, ਗਰੀਬ ਕਿਸਾਨਾਂ ਦੇ ਹੱਕ ਦੀ ਗੱਲ ਆਪਣੇ ਗੀਤਾਂ ਜਾਂ ਸ਼ਾਇਰ ਜ਼ਰੀਏ ਹਮੇਸ਼ਾ ਕਰਦਾ ਰਹਾਂਗਾ।
ਹਰ ਪਾਸੇ ਹੋ ਗਈ ਬੁੱਢੇ ਬਾਬੇ ਦੀ ਮਸ਼ਹੂਰੀ, ਜਦ ਵਡੇਰੀ ਉਮਰੇ ਕੀਤਾ ਕਮਾਲ (ਵੀਡੀਓ)
NEXT STORY