ਜਲੰਧਰ (ਗੁਲਸ਼ਨ)-ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ 'ਤੇ ਖੜ੍ਹੀ ਟ੍ਰੇਨ ਦੇ ਅੱਗੇ ਬੁੱਧਵਾਰ ਦੇਰ ਰਾਤ ਅਣਪਛਾਤਾ ਵਿਅਕਤੀ ਲੇਟ ਗਿਆ। ਟਰੇਨ ਚਲਦਿਆਂ ਹੀ ਉਸ ਦੇ 2 ਟੁਕੜੇ ਹੋ ਗਏ। ਜੀ. ਆਰ. ਪੀ. ਦੇ ਏ. ਐੱਸ. ਆਈ. ਸਤੀਸ਼ ਕੁਮਾਰ ਨੇ ਦੱਸਿਆ ਕਿ ਰਾਤ ਕਰੀਬ 12 ਵਜੇ ਪਲੇਟਫਾਰਮ ਨੰਬਰ-1 'ਤੇ ਹੀਰਾਕੁੰਡ ਐਕਸਪ੍ਰੈੱਸ ਅੰਮ੍ਰਿਤਸਰ ਜਾਣ ਲਈ ਖੜ੍ਹੀ ਸੀ।
ਇੰਨੇ 'ਚ ਇਕ ਵਿਅਕਤੀ ਉਲਟ ਦਿਸ਼ਾ 'ਤੇ ਟ੍ਰੇਨ ਅੱਗੇ ਆ ਕੇ ਲੇਟ ਗਿਆ। ਟ੍ਰੇਨ ਚਲਦਿਆਂ ਹੀ ਉਸ ਦੇ 2 ਟੁੱਕੜੇ ਹੋ ਗਏ। ਸੂਚਨਾ ਮਿਲਦੇ ਹੀ ਜੀ. ਆਰ. ਪੀ. ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲਿਆ। ਸਤੀਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਨਹੀਂ ਹੋਈ ਹੈ। ਉਸ ਦੀ ਉਮਰ ਕਰੀਬ 55 ਸਾਲ ਤੇ ਉਸ ਨੇ ਕੁੜਤਾ ਤੇ ਗਲੇ 'ਚ 2 ਮਾਲਾ ਪਾਈਆਂ ਹੋਈਆਂ ਸਨ। ਫਿਲਹਾਲ ਲਾਸ਼ ਨੂੰ ਸ਼ਨਾਖਤ ਲਈ 72 ਘੰਟੇ ਤਕ ਸਿਵਲ ਹਸਪਤਾਲ ਦੇ ਲਾਸ਼ ਘਰ 'ਚ ਰੱਖਵਾ ਦਿੱਤਾ ਗਿਆ ਹੈ।
ਜ਼ਹਿਰੀਲਾ ਪਾਣੀ ਪੀਣ ਨਾਲ ਮਰ ਰਹੇ ਨੇ ਲੋਕ (ਵੀਡੀਓ)
NEXT STORY