ਫਰੀਦਕੋਟ-ਫਰੀਦਕੋਟ ਦੇ ਪਿੰਡ ਸੰਧਾਵਾਲਾ ਤੋਂ ਜੱਥੇ ਨਾਲ ਪਾਕਿਸਤਾਨ ਵਿਸਾਖੀ ਦੇਖਣ ਗਿਆ ਭਾਰਤੀ ਪਰਿਵਾਰ ਲਾਪਤਾ ਹੋ ਗਿਆ, ਜਿਸ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਲਾਪਤਾ ਪਰਿਵਾਰ ਕਾਰਨ ਏਜੰਸੀਆਂ ਦੀ ਰਾਤਾਂ ਦੀ ਨੀਂਦ ਉੱਡ ਗਈ ਹੈ, ਜਿਸ ਤੋਂ ਬਾਅਦ ਇਸ ਪਰਿਵਾਰ ਦੇ ਰੋਜ਼ਾਨਾ ਕੰਮਕਾਜਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ।
ਅਸਲ 'ਚ ਸੰਧਾਵਾਲਾ ਦਾ ਰਹਿਣ ਵਾਲਾ ਸੁਨੀਲ ਸਿੰਘ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ 10 ਦਿਨਾਂ ਦਾ ਵੀਜ਼ਾ ਲਗਵਾ ਕੇ ਵਿਸਾਖੀ ਦੇਖਣ ਪਾਕਿਸਤਾਨ ਗਿਆ ਸੀ ਪਰ ਵੀਜ਼ਾ ਖਤਮ ਹੋਣ 'ਤੇ ਵੀ ਵਾਪਸ ਨਹੀਂ ਪਰਤਿਆ। ਅਜਿਹੇ 'ਚ ਪਿੰਡ ਵਾਸੀਆਂ ਤੋਂ ਸੁਨੀਲ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਅਤੇ ਕਈ ਤਰ੍ਹਾਂ ਦੇ ਸ਼ੱਕ ਪੈਦਾ ਹੋ ਰਹੇ ਹਨ ਕਿਉਂਕਿ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਉਹ ਉਸ ਨੂੰ ਘੱਟ-ਵੱਧ ਹੀ ਜਾਣਦੇ ਹਨ, ਜਦੋਂ ਕਿ ਉਸ ਦਾ ਰਾਸ਼ਨ ਕਾਰਡ ਅਤੇ ਆਧਾਰ ਕਾਰਡ ਬਣਿਆ ਹੋਇਆ ਹੈ।
ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਉਹ ਸੰਧਾਵਾਲਾ 'ਚ ਪਿਛਲੇ ਕੁਝ ਸਮੇਂ ਤੋਂ ਹੀ ਰਹਿ ਰਿਹਾ ਹੈ ਅਤੇ ਉਸ ਦੇ ਪਿਛਲੇ ਪਰਿਵਾਰ ਬਾਰੇ ਕਿਸੇ ਨੂੰ ਕੁੱਝ ਨਹੀਂ ਪਤਾ। ਅਜਿਹੇ 'ਚ ਏਜੰਸੀਆਂ ਅਤੇ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਪਰ ਉਨ੍ਹਾਂ ਦੇ ਹੱਥ-ਪੱਲੇ ਕੁਝ ਨਹੀਂ ਲੱਗ ਰਿਹਾ।
ਲਾਲ ਬੱਤੀ ਲਗਾ ਕੇ ਪਾਉਂਦਾ ਸੀ ਰੋਅਬ ਜਦੋਂ ਅਸਲੀਅਤ ਸਾਹਮਣੇ ਆਈ ਤਾਂ ਫਿਰ...
NEXT STORY