ਗਰਮੀ ਦਾ ਮੌਸਮ ਆਉਂਦੇ ਹੀ ਘਰਾਂ 'ਚ ਮੱਛਰ, ਮੱਖੀਆਂ, ਕੀੜੇ-ਮਕੌੜੇ, ਕਾਕਰੋਚ ਅਤੇ ਛਿਪਕਲੀਆਂ ਦੀ ਭਰਮਾਰ ਹੋ ਜਾਂਦੀ ਹੈ। ਇਹ ਕੀੜੇ-ਮਕੌੜੇ ਸਾਡਾ ਜਿਊਣਾ ਮੁਸ਼ਕਿਲ ਕਰ ਦਿੰਦੇ ਹਨ। ਇਨ੍ਹਾਂ ਤੋਂ ਛੁਟਕਾਰਾ ਪਾਉਣਾ ਮੁਸ਼ਕਿਲ ਨਹੀਂ ਹੈ ਕਿਉਂਕਿ ਘਰ 'ਚ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਦੀ ਮਦਦ ਨਾਲ ਅਸੀਂ ਕੁਝ ਅਜਿਹੇ ਨੈਚੁਰਲ ਪੈਸਟ ਕੰਟਰੋਲ ਪ੍ਰੋਡਕਟਸ ਤਿਆਰ ਕਰ ਸਕਦੇ ਹਾਂ, ਜੋ ਇਨ੍ਹਾਂ ਤੋਂ ਸਾਨੂੰ ਆਜ਼ਾਦੀ ਦਿਵਾ ਸਕਦੇ ਹਨ।
ਕਾਕਰੋਚ : ਘਰ 'ਚ ਖਾਸ ਤੌਰ 'ਤੇ ਰਸੋਈ ਅਤੇ ਬਾਥਰੂਮ 'ਚ ਪਈ ਕਿਸੇ ਵੀ ਤ੍ਰੇੜ ਨੂੰ ਛੇਤੀ ਤੋਂ ਛੇਤੀ ਸੀਮੈਂਟ ਨਾਲ ਭਰ ਦਿਓ। ਰਾਤ ਨੂੰ ਸੌਣ ਤੋਂ ਪਹਿਲਾਂ ਰਸੋਈ ਅਤੇ ਬਾਥਰੂਮ ਦੇ ਚਾਰੇ ਪਾਸੇ ਕਾਕਰੋਚ ਮਾਰਨ ਵਾਲੇ ਚਾਕ ਨਾਲ ਲਾਈਨਾਂ ਖਿੱਚ ਦਿਓ। ਜਿਵੇਂ ਹੀ ਕਾਕਰੋਚ ਇਸ ਲਾਈਨ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਹ ਉਲਟੇ ਹੋ ਜਾਂਦੇ ਹਨ। ਕਾਕਰੋਚ ਭਜਾਉਣ ਲਈ ਬੇਕਿੰਗ ਪਾਊਡਰ ਅਤੇ ਸ਼ੱਕਰ ਬਰਾਬਰ ਮਾਤਰਾ 'ਚ ਮਿਲਾ ਲਓ ਅਤੇ ਨਿਕਾਸੀ ਵਾਲੀ ਥਾਂ 'ਤੇ ਛੱਡ ਦਿਓ। ਨਾਲੀਆਂ 'ਤੇ ਜਾਲੀਦਾਰ ਢੱਕਣ ਲਗਾਓ।
ਕੀੜੇ-ਮਕੌੜੇ : ਧਾਗੇ 'ਚ ਨਿੰਬੂ ਅਤੇ ਹਰੀ ਮਿਰਚ ਪਰੋ ਕੇ ਘਰ ਦੇ ਦਰਵਾਜ਼ਿਆਂ ਅਤੇ ਖਿੜਕੀਆਂ 'ਚ ਟੰਗ ਦਿਓ। ਕਿਚਨ ਦੇ ਆਲੇ-ਦੁਆਲੇ ਪੁਦੀਨਾ ਅਤੇ ਤੁਲਸੀ ਲਗਾਓ। ਕੀੜੀਆਂ ਨੂੰ ਭਜਾਉਣ ਲਈ ਪਾਣੀ 'ਚ ਸਿਰਕਾ ਮਿਲਾ ਕੇ ਉਸਦਾ ਪੋਚਾ ਲਗਾਓ। ਜਿਥੋਂ ਕੀੜੀਆਂ ਨਿਕਲ ਰਹੀਆਂ ਹੋਣ ਉਥੇ ਹਲਦੀ ਬੁਰਕੋ ਜਾਂ ਨਿੰਬੂ ਦਾ ਰਸ ਨਿਚੋੜੋ।
ਮੱਛਰ : ਘਰ ਵਿਚ ਨੀਲੇ ਰੰਗ ਦੀ ਘੱਟ ਵੋਲਟੇਜ ਟਿਊਬ ਲਾਈਟ ਲਗਾਉਣ ਨਾਲ ਮੱਛਰ ਭੱਜਦੇ ਹਨ। ਗੂੜ੍ਹੇ ਰੰਗ ਦੇ ਖੁੱਲ੍ਹੇ ਮੂੰਹ ਵਾਲੇ ਬਰਤਨ 'ਚ ਹਲਕੇ ਗਰਮ ਪਾਣੀ ਵਿਚ ਕਪੂਰ ਦੀਆਂ 3-4 ਟਿੱਕੀਆਂ ਪਾ ਕੇ ਖੁੱਲ੍ਹਾ ਛੱਡ ਦਿਓ। ਘਰ 'ਚ ਜਾਲੀਦਾਰ ਦਰਵਾਜ਼ੇ ਅਤੇ ਖਿੜਕੀਆਂ ਲਗਵਾਓ। ਕੂਲਰ ਦਾ ਪਾਣੀ ਹਫਤੇ ਵਿਚ 3-4 ਵਾਰ ਬਦਲੋ। ਘਰ ਦੇ ਆਲੇ-ਦੁਆਲੇ ਨਾਲੀਆਂ, ਟੈਂਕੀ ਦੇ ਨੇੜੇ ਜਾਂ ਬੇਕਾਰ ਪਈਆਂ ਟੁੱਟੀਆਂ ਚੀਜ਼ਾਂ 'ਚ ਮੀਂਹ ਦਾ ਪਾਣੀ ਖੜ੍ਹਾ ਨਾ ਹੋਣ ਦਿਓ ਕਿਉਂਕਿ ਖੜ੍ਹੇ ਪਾਣੀ 'ਚ ਮੱਛਰ ਵਧੇਰੇ ਪੈਦਾ ਹੁੰਦੇ ਹਨ। ਮੱਛਰ ਰੋਧਕ ਕ੍ਰੀਮ ਅਤੇ ਸਪ੍ਰੇਅ ਦੀ ਵਰਤੋਂ ਕਰੋ।
ਕਿਰਲੀ : ਖਿੜਕੀਆਂ 'ਤੇ ਆਂਡੇ ਦੇ ਛਿਲਕੇ ਟੰਗ ਦਿਓ, ਕਿਰਲੀਆਂ ਭੱਜ ਜਾਣਗੀਆਂ। ਦੀਵਾਰਾਂ 'ਤੇ ਮੋਰ ਦੇ ਖੰਭ ਲਗਾਉਣ ਨਾਲ ਕਿਰਲੀਆਂ ਉਥੇ ਨਹੀਂ ਆਉਂਦੀਆਂ। ਕਮਰੇ ਦੇ ਮੁੱਖ ਦਰਵਾਜ਼ੇ 'ਤੇ ਚਾਕ ਨਾਲ ਲਾਈਨਾਂ ਖਿੱਚੋ।
ਚੂਹੇ : ਰਸੋਈ ਦੇ ਨੇੜੇ-ਤੇੜੇ ਚੂਹੇਦਾਨੀ ਰੱਖੋ। ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਢਕ ਕੇ ਰੱਖੋ। ਜਿੱਥੇ ਚੂਹੇ ਦੀ ਖੁੱਡ ਹੋਵੇ ਉਥੇ ਟੁੱਟਿਆ ਹੋਇਆ ਕੱਚ ਰੱਖਣ ਨਾਲ ਚੂਹੇ ਭੱਜ ਜਾਂਦੇ ਹਨ।
ਸਿਓਂਕ : ਜਿਸ ਸੁਰਾਖ 'ਚੋਂ ਸਿਓਂਕ ਨਿਕਲੇ ਉਸ ਨੂੰ ਚਾਕ ਨਾਲ ਲਾਈਨਅੱਪ ਕਰ ਦਿਓ। ਜੇ ਬੁੱਕ ਸ਼ੈਲਫ 'ਤੇ ਸਿਓਂਕ ਹੋਵੇ ਤਾਂ ਉਥੇ ਚੰਦਨ ਦਾ ਟੁਕੜਾ ਰੱਖ ਦਿਓ। ਸਿਓਂਕ ਭੱਜ ਜਾਵੇਗੀ। ਉਸ ਥਾਂ 'ਤੇ ਮਿੱਟੀ ਦਾ ਤੇਲ ਪਾਉਣ ਨਾਲ ਵੀ ਦੁਬਾਰਾ ਸਿਓਂਕ ਨਹੀਂ ਲੱਗਦੀ।
ਖੰਘ ਆਵੇ ਤਾਂ ਅਪਣਾਓ ਇਹ ਨੁਸਖੇ, ਜਲਦ ਆਵੇਗਾ ਆਰਾਮ
NEXT STORY