ਜਲੰਧਰ-ਸ਼ਨੀਵਾਰ ਨੂੰ ਨੇਪਾਲ ਸਮੇਤ ਭਾਰਤ 'ਚ ਆਏ ਭੂਚਾਲ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਭੂਚਾਲ ਦੀ ਤਬਾਹੀ ਦਾ ਮੰਜ਼ਰ ਰੌਂਗਟੇ ਖੜ੍ਹੇ ਕਰਨ ਵਾਲਾ ਹੁੰਦਾ ਹੈ। ਭਾਰੀ ਝਟਕੇ ਵਾਲੇ ਭੂਚਾਲ ਕਾਫੀ ਤਬਾਹੀ ਮਚਾਉਂਦੇ ਹਨ। ਇਸ ਤਬਾਹੀ ਨੂੰ ਰੋਕਣ ਲਈ ਭੂਚਾਲ ਰੋਧੀ ਤਕਨੀਕ 'ਤੇ ਮਕਾਨ ਬਣਨੇ ਸ਼ੁਰੂ ਹੋ ਚੁੱਕੇ ਹਨ ਪਰ ਤੇਜ਼ ਗਤੀ ਵਾਲਾ ਭੂਚਾਲ ਇਸ ਨੂੰ ਵੀ ਫੇਲ ਕਰ ਦਿੰਦਾ ਹੈ। ਫਿਲਹਾਲ ਅੱਜ ਅਸੀਂ ਤਤੁਹਾਨੂੰ ਦੱਸਾਂਗੇ ਕਿ ਭੂਚਾਲ ਕਿਉਂ ਆਉਂਦਾ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ।
ਇੰਝ ਆਉਂਦਾ ਹੈ ਭੂਚਾਲ
ਧਰਤੀ ਦੀ ਬਾਹਰੀ ਪਰਤ 'ਤੇ ਅਚਾਨਕ ਹਿੱਲਜੁੱਲ ਹੁੰਦੀ ਹੈ, ਜਿਸ ਤੋਂ ਪੈਦਾ ਹੋਈ ਊਰਜਾ ਇਸ ਦਾ ਕਾਰਨ ਹੁੰਦੀ ਹੈ। ਇਹ ਊਰਜਾ ਧਰਤੀ ਦੀ ਸਤ੍ਹਾ 'ਤੇ ਭੂਚਾਲ ਦੀਆਂ ਤਰੰਗਾਂ ਪੈਦਾ ਕਰਦੀ ਹੈ, ਇਹ ਤਰੰਗਾਂ ਧਰਤੀ ਨੂੰ ਹਿਲਾ ਕੇ ਪ੍ਰਗਟ ਹੁੰਦੀਆਂ ਹਨ।
ਇੰਝ ਮਾਪੋ ਭੂਚਾਲ ਦੇ ਝਟਕੇ
ਜ਼ਿਆਦਾਤਰ ਭੂਚਾਲ ਭੂ-ਗਰਭੀ ਦੋਸ਼ਾਂ ਕਾਰਨ ਆਉਂਦੇ ਹਨ। ਜਿਵੇਂ ਭਾਰੀ ਮਾਤਰਾ 'ਚ ਗੈਸ ਪਰਵਾਸ, ਜਵਾਲਾਮੁਖੀ, ਧਰਤੀ ਹੇਠ ਗਹਿਰੀ ਮੀਥੇਨ, ਭੂ-ਖੌਰ ਆਦਿ। ਭੂਚਾਲ ਨੂੰ ਸੀਸਮੋਗ੍ਰਾਪ ਨਾਲ ਮਾਪਿਆ ਜਾਂਦਾ ਹੈ। 3 ਰਿਕਟਰ ਦੀ ਤੀਬਰਤਾ ਨਾਲ ਆਉਣ ਵਾਲਾ ਭੂਚਾਲ ਆਮ ਹੁੰਦਾ ਹੈ ਪਰ 7 ਰਿਕਟਰ ਨਾਲ ਆਉਣ ਵਾਲਾ ਭੂਚਾਲ ਗੰਭੀਰ ਨੁਕਸਾਨ ਕਰਨ ਵਾਲਾ ਹੁੰਦਾ ਹੈ।
ਭੂਚਾਲ ਆਉਣ 'ਤੇ ਇੰਝ ਕਰੋ ਬਚਾਅ
►ਝਟਕੇ ਮਹਿਸੂਸ ਹੋਣ 'ਤੇ ਇਕਦਮ ਘਰੋਂ ਬਾਹਰ ਨਿਕਲ ਜਾਓ।
►ਜਿੰਨਾ ਹੋ ਸਕੇ ਬਿਜਲੀ ਦੇ ਯੰਤਰ ਬੰਦ ਕਰਕੇ ਰੱਖੋ
►ਭੂਚਾਲ ਆਉਣ 'ਤੇ ਲਿਫਟ ਦੀ ਵਰਤੋਂ ਬਿਲਕੁਲ ਨਾ ਕਰੋ
►ਖੁੱਲੀ ਜਗ੍ਹਾ 'ਤੇ ਜਾਓ ਅਤੇ ਦਰੱਖਤ, ਬਿਜਲੀ ਦੀਆਂ ਲਾਈਨਾਂ ਤੋਂ ਦੂਰ ਰਹੋ
►ਭੂਚਾਲ ਆਉਣ 'ਤੇ ਬਿਜਲੀ ਅਤੇ ਗੈਸ ਬੰਦ ਕਰ ਦਿਓ।
►ਜੇਕਰ ਕਿਤੇ ਫਸ ਗਏ ਹੋ ਤਾਂ ਦੌੜਨ ਦੀ ਕੋਸ਼ਿਸ਼ ਨਾ ਕਰੋ, ਜਿਸ ਨਾਲ ਭੂਚਾਲ ਦਾ ਜ਼ਿਆਦਾ ਅਸਰ ਹੋਵੇਗਾ।
►ਭੂਚਾਲ ਆਉਣ 'ਤੇ ਖਿੜਕੀ, ਅਲਮਾਰੀ ਉੱਪਰ ਰੱਖੇ ਭਾਰੀ ਸਮਾਨ ਤੋਂ ਦੂਰ ਹਟ ਜਾਓ ਤਾਂ ਜੋ ਇਨ੍ਹਾਂ ਦੇ ਟੁੱਟਣ 'ਤੇ ਸੱਟ ਆਦਿ ਨਾ ਲੱਗੇ।
►ਖੁੱਲ੍ਹਦੇ-ਬੰਦ ਹੁੰਦੇ ਦਰਵਾਜ਼ਿਆਂ ਕੋਲ ਖੜ੍ਹੇ ਨਾ ਹੋਵੇ।
►ਦੋ ਮੰਜ਼ਿਲਾਂ ਤੋਂ ਉੱਪਰ ਦੀ ਇਮਾਰਤ 'ਤੇ ਨਾ ਜਾਓ
'ਸਿੰਘ' ਦੇ ਨੇ ਸ਼ੌਂਕ ਨਿਰਾਲੇ, ਹੈਰਾਨ ਰਹਿ ਜਾਂਦੇ ਨੇ ਦੇਖਣ ਵਾਲੇ (ਦੇਖੋ ਤਸਵੀਰਾਂ)
NEXT STORY