ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਹਰੀਹਰ ਘਾਟ, ਮਨੀਕਰਨ (ਕੁੱਲੂ), ਹਿਮਾਚਲ ਪ੍ਰਦੇਸ਼ ਵਿਖੇ ਮਹਾਨ ਸਾਲਾਨਾ ਸਮਾਗਮ 28 ਅਪ੍ਰੈਲ, ਮੰਗਲਵਾਰ ਤੋਂ 4 ਮਈ ਸੋਮਵਾਰ 2015 ਤਕ ਗੱਦੀਨਸ਼ੀਨ ਪੂਜਯ ਦੇਵਾ ਜੀ ਦੀ ਸਰਪ੍ਰਸਤੀ ਹੇਠ ਬੜੀ ਸ਼ਰਧਾ, ਸਤਿਕਾਰ, ਪਿਆਰ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਦੀਵਾਨ ਸਜਣਗੇ, ਜਿਸ ਵਿਚ ਉੱਚ-ਕੋਟੀ ਦੇ ਸੰਤ-ਮਹਾਤਮਾ, ਕੀਰਤਨੀ ਜਥੇ, ਦੀਵਾਨ, ਗੁਣੀ-ਗਿਆਨੀ ਅਤੇ ਕਵੀਜਨ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਸਰਬੱਤ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਪਤਾਹਿਕ ਪਾਠਾਂ ਦੀ ਲੜੀ, ਜੋ 27 ਸਾਲਾਂ ਤੋਂ ਚੱਲ ਰਹੀ ਹੈ, ਦੇ ਅਨੁਸਾਰ 28 ਅਪ੍ਰੈਲ ਨੂੰ ਆਰੰਭ ਹੋਵੇਗੀ, ਜਿਸ ਦੀ ਸਮਾਪਤੀ 4 ਮਈ ਨੂੰ ਹੋਵੇਗੀ। ਪਹਿਲੀ ਮਈ ਨੂੰ ਅੰਗੀਠਾ ਸਾਹਿਬ ਵਿਖੇ ਪਾਠ ਆਰੰਭ ਹੋਣਗੇ, ਜਿਸ ਦੀ ਸਮਾਪਤੀ 3 ਮਈ ਨੂੰ ਹੋਵੇਗੀ, 4 ਮਈ ਨੂੰ ਪੂਰਨਮਾਸ਼ੀ ਦੀ ਰਾਤ ਨੂੰ ਰੈਣ ਸਬਾਈ ਕੀਰਤਨ ਹੋਵੇਗਾ, ਜੋ ਤੜਕਸਾਰ ਤਕ ਚੱਲੇਗਾ। ਇਹ ਤੀਰਥ ਕੁਦਰਤ ਦੀ ਗੋਦ ਵਿਚ ਪਾਰਬਤੀ ਨਦੀ ਦੇ ਕੰਢੇ 'ਤੇ ਵਸਿਆ ਹੋਇਆ ਹੈ। ਬ੍ਰਹਮ ਗਿਆਨੀ ਸੱਚਖੰਡ ਵਾਸੀ ਬਾਬਾ ਨਰੈਣ ਹਰੀ ਜੀ ਦੀ ਘਾਲਣਾ ਸਦਕਾ 7 ਮੰਜ਼ਿਲਾ ਗੁਰਦੁਆਰੇ ਨਾਲ ਭੋਲੇ ਸ਼ਿਵ ਸ਼ੰਕਰ ਜੀ ਦਾ ਮੰਦਿਰ ਵੀ ਹੈ ਅਤੇ ਉੱਬਲਦੇ ਪਾਣੀ ਦਾ ਚਸ਼ਮਾ ਸਭ ਵੇਖਣਯੋਗ ਹਨ।
ਪੇਸ਼ਕਸ਼ : ਅਵਿਨਾਸ਼ ਭੰਡਾਰੀ, ਹੁਸ਼ਿਆਰਪੁਰ
ਚੰਗਿਆਈਆਂ ਬਣਾਉਂਦੀਆਂ ਹਨ ਵਿਅਕਤੀ ਨੂੰ ਇਨਸਾਨ
NEXT STORY