ਮੈਨੀਕਿਓਰ ਨਾ ਸਿਰਫ ਤੁਹਾਡੇ ਹੱਥਾਂ ਨੂੰ ਸਾਫ ਕਰਦਾ ਹੈ, ਸਗੋਂ ਉਨ੍ਹਾਂ ਨੂੰ ਨਰਮ ਬਣਾ ਕੇ ਸਟਾਈਲਿਸ਼ ਲੁੱਕ ਵੀ ਦਿੰਦਾ ਹੈ। ਜੇ ਤੁਹਾਡੇ ਕੋਲ ਬਿਊਟੀ ਪਾਰਲਰ ਜਾਣ ਦਾ ਸਮਾਂ ਨਾ ਹੋਵੇ ਤਾਂ ਤੁਸੀਂ ਘਰ ਹੀ ਮੈਨੀਕਿਓਰ ਕਰ ਸਕਦੇ ਹੋ, ਜੋ ਬਹੁਤ ਹੀ ਸੌਖਾਲਾ ਹੈ। ਘਰ ਮੈਨੀਕਿਓਰ ਕਰਦੇ ਸਮੇਂ ਬਸ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ, ਤਾਂ ਕਿ ਤੁਹਾਨੂੰ ਮਨਚਾਹਿਆ ਨਤੀਜਾ ਮਿਲ ਸਕੇ।
* ਸਭ ਤੋਂ ਪਹਿਲਾਂ ਤੁਸੀਂ ਆਪਣੇ ਨਹੁੰਆਂ 'ਤੇ ਲੱਗੀ ਹੋਈ ਨੇਲ ਪਾਲਿਸ਼ ਨੂੰ ਰਿਮੂਵਰ ਨਾਲ ਸਾਫ ਕਰੋ। ਉਸ ਤੋਂ ਬਾਅਦ ਗਿੱਲੇ ਟਿਸ਼ੂ ਨਾਲ ਚੰਗੀ ਤਰ੍ਹਾਂ ਪੂੰਝ ਲਓ। ਹੱਥਾਂ ਨੂੰ ਚੰਗੀ ਤਰ੍ਹਾਂ ਸਾਫ ਕਰਨ ਤੋਂ ਬਾਅਦ ਨੇਲ ਫਾਈਨਰ ਨਾਲ ਉਨ੍ਹਾਂ ਨੂੰ ਮਨਚਾਹੀ ਸ਼ੇਪ ਦਿਓ। ਅੱਜਕਲ ਸਟਰੇਟ ਕੱਟ ਫੈਸ਼ਨ ਵਿਚ ਹੈ। ਤੁਸੀਂ ਕੁਝ ਨਵਾਂ ਕਰਨ ਲਈ ਨਹੁੰਆਂ ਨੂੰ ਕੁਝ ਵੱਖਰਾ ਆਕਾਰ ਦੇ ਸਕਦੇ ਹੋ।
* ਇਕ ਬਾਊਲ ਵਿਚ ਥੋੜ੍ਹਾ ਜਿਹਾ ਕੋਸਾ ਪਾਣੀ ਲਓ। ਉਸ ਵਿਚ ਥੋੜ੍ਹਾ ਜਿਹਾ ਜੈਤੂਨ ਜਾਂ ਬਾਦਾਮ ਦਾ ਤੇਲ ਮਿਲਾਓ। ਉਸ ਵਿਚ ਹੱਥਾਂ ਨੂੰ ਥੋੜ੍ਹੀ ਦੇਰ ਡੁਬੋ ਕੇ ਰੱਖੋ। ਤੁਸੀਂ ਚਾਹੋ ਤਾਂ ਉਸ ਪਾਣੀ ਵਿਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਪਾ ਸਕਦੇ ਹੋ। ਨਿੰਬੂ ਦਾ ਰਸ ਗੰਦਗੀ ਨੂੰ ਚੰਗੀ ਤਰ੍ਹਾਂ ਸਾਫ ਕਰੇਗਾ। ਇਸ ਨਾਲ ਨਹੁੰਆਂ ਨੂੰ ਪੋਸ਼ਣ ਮਿਲੇਗਾ, ਜਿਸ ਨਾਲ ਉਹ ਛੇਤੀ ਨਹੀਂ ਟੁੱਟਣਗੇ। ਇਸ ਤੋਂ ਇਲਾਵਾ ਤੁਹਾਡੇ ਕਿਊਟੀਕਲਸ ਵੀ ਨਰਮ ਹੋ ਜਾਣਗੇ, ਅਜਿਹੇ ਵਿਚ ਇਨ੍ਹਾਂ ਨੂੰ ਹਟਾਉਣਾ ਆਸਾਨ ਹੋ ਜਾਵੇਗਾ।
* ਇਸ ਤੋਂ ਬਾਅਦ ਹੱਥਾਂ ਨੂੰ ਕਿਸੇ ਚੰਗੀ ਕੰਪਨੀ ਦੀ ਆਇਲੀ ਕ੍ਰੀਮ ਲਗਾਓ। ਥੋੜ੍ਹੀ ਦੇਰ ਤਕ ਮਸਾਜ ਕਰਨ ਤੋਂ ਬਾਅਦ ਹੱਥਾਂ ਨੂੰ ਇਕ-ਦੋ ਮਿੰਟ ਲਈ ਛੱਡ ਦਿਓ, ਤਾਂ ਕਿ ਹੱਥ ਕ੍ਰੀਮ ਦੀ ਨਮੀ ਸੋਖ ਲੈਣ। ਉਸ ਤੋਂ ਬਾਅਦ ਚੰਗੀ ਜਿਹੀ ਸਕਰਬ ਕ੍ਰੀਮ ਲਗਾ ਕੇ ਮਸਾਜ ਕਰੋ। ਬਾਜ਼ਾਰ ਵਿਚ ਬਹੁਤ ਸਾਰੇ ਸਕਰਬ ਅਤੇ ਕ੍ਰੀਮਾਂ ਮੁਹੱਈਆ ਹਨ। ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਕ੍ਰੀਮ ਚੁਣ ਸਕਦੇ ਹੋ।
* ਸਕਰਬ ਕਰਨ ਤੋਂ ਬਾਅਦ ਥੋੜ੍ਹੀ ਦੇਰ ਤਕ ਇੰਤਜ਼ਾਰ ਕਰੋ। ਹੁਣ ਹੱਥਾਂ ਨੂੰ ਨਰਮ ਕੱਪੜੇ ਨਾਲ ਸਾਫ ਕਰੋ। ਸਕਰਬ ਕਰਨ ਤੋਂ ਬਾਅਦ ਤੁਸੀਂ ਕਿਊਟੀਕਲਸ ਨੂੰ ਰਿਮੂਵ ਕਰ ਦਿਓ। ਇਸ ਤੋਂ ਇਲਾਵਾ ਤੁਸੀਂ ਨਹੁੰਆਂ ਦੀ ਚਮੜੀ ਨੂੰ ਅੰਦਰ ਵਾਲੇ ਪਾਸੇ ਧੱਕੋ। ਅਜਿਹਾ ਕਰਨ ਨਾਲ ਤੁਹਾਡੇ ਨਹੁੰਆਂ ਦੀ ਲੰਬਾਈ ਵੱਧ ਨਜ਼ਰ ਆਵੇਗੀ ਅਤੇ ਕਿਊਟੀਕਲ ਰਿਮੂਵ ਹੋਣ ਤੋਂ ਬਾਅਦ ਨਹੁੰ ਜ਼ਿਆਦਾ ਸਾਫ ਨਜ਼ਰ ਆਉਣਗੇ।
ਬੁੱਲ੍ਹਾਂ ਦਾ ਕਾਲਾਪਨ ਦੂਰ ਕਰਨ ਦੇ ਘਰੇਲੂ ਤਰੀਕੇ
NEXT STORY