ਦੋਰਾਹਾ(ਗੁਰਮੀਤ ਕੌਰ)-ਦੋਰਾਹਾ ਦੇ ਜੀ. ਟੀ. ਰੋਡ ਰਾਸ਼ਟਰੀ ਰਾਜ ਮਾਰਗ 'ਤੇ ਵਾਪਰੇ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬਾਅਦ 'ਚ ਮ੍ਰਿਤਕ ਦੀ ਪਛਾਣ ਸ਼੍ਰੀ ਭਗਵਾਨ (26) ਪੁੱਤਰ ਈਰਾਲ ਰਾਏ ਵਾਸੀ ਮੰਗਲਪੁਰ ਥਾਣਾ ਮੁਹੰਮਦਪੁਰ ਜ਼ਿਲਾ ਗੋਪਾਲਗੰਜ ਬਿਹਾਰ ਹਾਲ ਵਾਸੀ ਢਾਬੇ ਵਾਲੀ ਗਲੀ ਦੋਰਾਹਾ ਵਜੋਂ ਹੋਈ ਹੈ। ਥਾਣਾ ਦੋਰਾਹਾ ਦੇ ਏ. ਐੱਸ. ਆਈ. ਬਖ਼ਸ਼ੀਸ਼ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਜੀ. ਟੀ. ਰੋਡ 'ਤੇ ਸਥਿਤ ਇਕ ਹੋਟਲ ਨੇੜੇ ਪ੍ਰਚੂਨ ਦੀ ਦੁਕਾਨ ਕਰਦਾ ਸੀ ਤੇ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਸਾਈਕਲ 'ਤੇ ਸਵਾਰ ਹੋ ਕੇ ਆਪਣੇ ਮਕਾਨ 'ਚ ਵਾਪਿਸ ਜਾ ਰਿਹਾ ਸੀ, ਜਦੋਂ ਉਹ ਜੀ. ਟੀ. ਰੋਡ 'ਤੇ ਸਥਿਤ ਪੈਟਰੋਲ ਪੰਪ ਪਾਸ ਪੁੱਜਾ ਤਾਂ ਪਿੱਛੋਂ ਆ ਰਹੇ ਇਕ ਕੈਂਟਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਸਾਈਕਲ ਸਵਾਰ ਸ਼੍ਰੀ ਭਗਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕੈਂਟਰ ਡਰਾਈਵਰ ਕੈਂਟਰ ਛੱਡ ਕੇ ਫਰਾਰ ਹੋ ਗਿਆ। ਦੋਰਾਹਾ ਪੁਲਸ ਨੇ ਮ੍ਰਿਤਕ ਦੇ ਭਰਾ ਸ਼ਿਵਾ ਜੀ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੇ ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਅਣਪਛਾਤੇ ਵਾਹਨ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸ਼ਿਕਾਇਤ ਕਰਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ 25 ਅਪ੍ਰੈਲ ਨੂੰ ਸੁਖਵਿੰਦਰ ਸਿੰਘ ਆਪਣੇ ਮੋਟਰਸਾਈਕਲ 'ਤੇ ਅਤੇ ਉਸ ਦਾ ਛੋਟਾ ਭਰਾ ਗੁਰਪ੍ਰੀਤ ਸਿੰਘ (35) ਸਾਲ ਆਪਣੇ ਸਕੂਟਰ ਪਰ ਸਵਾਰ ਹੋ ਕੇ ਆਪਣੀ ਰਿਸ਼ਤੇਦਾਰੀ ਪਿੰਡ ਭੱਟੀਆਂ ਤੋਂ ਮਿਲ ਕੇ ਵਾਪਸ ਮੰਡੀ ਗੋਬਿੰਦਗੜ੍ਹ ਨੂੰ ਜਾ ਰਹੇ ਸਨ ਅਤੇ ਜਦੋਂ ਉਹ ਸਮਰਾਲਾ ਚੌਕ ਖੰਨਾ ਤੋਂ ਥੋੜ੍ਹਾ ਅੱਗੇ ਲੰਘੇ ਤਾਂ ਇਕ ਅਣਪਛਾਤੇ ਵਾਹਨ ਦੇ ਅਣਪਛਾਤੇ ਡਰਾਈਵਰ ਨੇ ਉਸਦੇ ਭਰਾ ਗੁਰਪ੍ਰੀਤ ਸਿੰਘ ਦੇ ਸਕੂਟਰ ਨੂੰ ਪਿੱਛੋਂ ਤੇਜ਼ ਰਫ਼ਤਾਰੀ ਅਤੇ ਲਾਪਰਵਾਹੀ ਨਾਲ ਟੱਕਰ ਮਾਰ ਦਿੱਤੀ ਅਤੇ ਅਤੇ ਮੌਕਾ ਤੋਂ ਫ਼ਰਾਰ ਹੋ ਗਿਆ। ਉਸਦੇ ਭਰਾ ਦੇ ਕਾਫ਼ੀ ਸੱਟਾ ਲੱਗੀਆਂ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਪਿੰਡ ਜਟਾਣਾ ਦੇ ਸਕੂਲ ਕੋਲ ਮੰਗਲਵਾਰ ਨੂੰ ਹੋਏ ਸੜਕ ਹਾਦਸੇ 'ਚ ਸਤਨਾਮ ਸਿੰਘ (15) ਵਾਸੀ ਚੱਕ ਸਰਾਏ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸਤਨਾਮ ਸਿੰਘ 10ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਉਹ ਵਜ਼ੀਫੇ ਦੇ ਫਾਰਮ ਭਰਨ ਲਈ ਖੰਨੇ ਗਿਆ ਸੀ।
ਮੋਟਰਸਾਈਕਲ 'ਤੇ ਸਤਨਾਮ ਵਾਪਿਸ ਆ ਰਿਹਾ ਸੀ। ਜਟਾਣਾ ਸਕੂਲ ਦੇ ਕੋਲ ਉਸਦਾ ਮੋਟਰਸਾਈਕਲ ਕਿਸੇ ਵਾਹਨ ਨਾਲ ਟਕਰਾ ਗਿਆ। ਹਾਦਸੇ 'ਚ ਉਸਦੀ ਮੌਤ ਹੋ ਗਈ। ਸੂਚਨਾ ਮਿਲਦੇ ਸਾਰ ਹੀ ਪੁਲਸ ਚੌਕੀ ਕੋਟ ਦੇ ਇੰਚਾਰਜ ਬਲਵੀਰ ਸਿੰਘ ਜਾਂਚ ਲਈ ਮੌਕੇ 'ਤੇ ਪਹੁੰਚੇ।
ਕੈਨੇਡਾ ਕੈਨੇਡਾ ਕਰਦੇ ਲੁੱਟ ਕੇ ਲੈ ਗਏ ਠੱਗ ਪਤੀ-ਪਤਨੀ
NEXT STORY