ਤਿੱਬਤ—ਨੇਪਾਲ ਵਿਚ ਆਏ ਭੂਚਾਲ ਦੇ ਨਾਲ ਆਸ-ਪਾਸ ਦੇ ਖੇਤਰਾਂ ਵਿਚ ਵੀ ਕਾਫੀ ਨੁਕਸਾਨ ਹੋਇਆ ਹੈ, ਜਿਸ ਦੀਆਂ ਦਿਲ ਦਹਿਲਾਉਂਦੀਆਂ ਘਟਨਾਵਾਂ ਰਹਿ-ਰਹਿ ਕੇ ਸਾਹਮਣੇ ਆ ਰਹੀਆਂ ਹਨ। ਨੇਪਾਲ ਵਿਚ ਆਏ ਭੂਚਾਲ ਤੋਂ ਬਾਅਦ ਤਿੱਬਤ ਵਿਚ ਹੋਏ ਲੈਂਡਸਲਾਈਡ ਦੀ ਇਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿਚ ਪਹਾੜ ਤੋਂ ਮਲਬਾ ਡਿੱਗ ਰਿਹਾ ਹੈ ਅਤੇ ਲੋਕ ਖੁਦ ਨੂੰ ਬਚਾਉਣ ਲਈ ਦੌੜਦੇ ਹੋਏ ਦਿਖਾਈ ਦੇ ਰਹੇ ਹਨ।
ਇਹ ਵੀਡੀਓ ਫੁਟੇਜ਼ ਨੇਪਾਲ-ਤਿੱਬਤ ਦੀ ਸਰਹੱਦ 'ਤੇ ਸਥਿਤ ਯਿਰੋਂਗ ਦੀ ਹੈ। ਇਸ ਵਿਚ ਸਰਹੱਦ ਦੇ ਨੇੜੇ ਖੜ੍ਹੇ ਸਕਿਓਰਿਟੀ ਗਾਰਡਸ ਨੂੰ ਵੀ ਦੇਖਿਆ ਜਾ ਸਕਦਾ ਹੈ।
ਤਿੱਬਤ ਵਿਚ ਭੂਚਾਲ ਕਾਰਨ ਹੁਣ ਤੱਕ 25 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ, ਜਦੋਂ ਕਿ ਕਈ ਘਰ ਨੁਕਸਾਨੇ ਗਏ ਹਨ।
ਬੇਹੋਸ਼ ਮਹਿਲਾ ਮਰੀਜ਼ਾਂ ਨਾਲ ਹਸਪਤਾਲ 'ਚ ਹੋਈ ਅਜਿਹੀ ਗੰਦੀ ਹਰਕਤ, ਸੁਣ ਹੋ ਜਾਓਗੇ ਸੁੰਨ (ਦੇਖੋ ਤਸਵੀਰਾਂ)
NEXT STORY