ਲੰਡਨ— ਹਸਪਤਾਲ ਵਿਚ ਲੋਕ ਆਪਣੀ ਜ਼ਿੰਦਗੀ ਦੀ ਸੁਰੱਖਿਆ ਲਈ ਜਾਂਦੇ ਹਨ ਪਰ ਉੱਥੇ ਜਾ ਕੇ ਹੈਵਾਨ ਸਟਾਫ ਤੁਹਾਡੀ ਜ਼ਿੰਦਗੀ ਖਰਾਬ ਵੀ ਕਰ ਸਕਦਾ ਹੈ। ਲੰਡਨ ਦੇ ਆਕਸਫੋਰਡ ਹਸਪਤਾਲ ਵਿਚ ਦੋ ਔਰਤਾਂ ਨਾਲ ਅਜਿਹਾ ਹੀ ਹੋਇਆ, ਜਿੱਥੋਂ ਦੇ ਸਟਾਫ ਮੈਂਬਰ 29 ਸਾਲਾ ਐਂਡਰੀਊ ਹਚਿੰਸਨ ਨੇ ਬੇਹੋਸ਼ ਪਈਆਂ ਦੋ ਔਰਤਾਂ ਨਾਲ ਬਲਾਤਕਾਰ ਕੀਤਾ। ਇਨ੍ਹਾਂ ਦੋਹਾਂ ਮਰੀਜ਼ਾਂ ਦੀ ਉਮਰ 18 ਤੋਂ 35 ਸਾਲਾਂ ਦੇ ਵਿਚ ਦੱਸੀ ਜਾ ਰਹੀ ਹੈ ਅਤੇ ਦੋਸ਼ੀ ਹਸਪਤਾਲ ਵਿਚ ਮੇਲ ਨਰਸ ਦੇ ਰੂਪ ਵਿਚ ਆਪਣੀਆਂ ਸੇਵਾਵਾਂ ਦੇ ਰਿਹਾ ਸੀ।
ਇਹ ਦੋਵੇਂ ਮਰੀਜ਼ ਆਕਸਫੋਰਡ ਦੇ ਜੌਨ ਰੈਡਕਲਿਫ ਹਸਪਤਾਲ ਵਿਚ ਇਲਾਜ ਲਈ ਆਈਆਂ ਸਨ। ਦੋਸ਼ੀ ਇਸ ਹਸਪਤਾਲ ਵਿਚ ਕੰਮ ਕਰਦਾ ਸੀ ਅਤੇ ਉਸ ਨੇ ਉਸ ਦਿਨ ਕਾਫੀ ਜ਼ਿਆਦਾ ਸ਼ਰਾਬ ਪੀਣ ਤੋਂ ਬਾਅਦ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ।
ਇੰਨਾਂ ਹੀ ਨਹੀਂ ਦੋਸ਼ੀ ਨੇ ਬੇਹੋਸ਼ ਮਰੀਜ਼ਾਂ ਦੇ ਬਲਾਤਕਾਰ ਦੀ ਵੀਡੀਓ ਵੀ ਬਣਾਈ। ਦੋਸ਼ੀ ਦੀ ਇਸ ਸ਼ਰਮਨਾਕ ਹਰਕਤ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਉਸ ਨੂੰ ਹਸਪਤਾਲ ਵਿਚ 9 ਸਾਲ ਦੀਆਂ ਬੱਚੀਆਂ ਦੀ ਛਿਪ ਕੇ ਤਸਵੀਰਾਂ ਖਿੱਚਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਦੋਸ਼ੀ ਦੇ ਘਰ ਦੀ ਤਲਾਸ਼ੀ ਲਈ ਅਤੇ ਉਸ ਦੇ ਮੋਬਾਈਲ ਫੋਨ ਤੇ ਲੈਪਟਾਪ ਦੀ ਜਾਂਚ ਕੀਤੀ, ਜਿਸ ਵਿਚ ਇਸ ਘਟੀਆ ਹਰਕਤ ਦਾ ਖੁਲਾਸਾ ਹੋਇਆ।
ਇਸ ਮਾਮਲੇ ਦੇ ਖੁਲਾਸੇ ਤੋਂ ਬਾਅਦ ਪੀੜਤ ਔਰਤਾਂ 'ਚੋਂ ਇਕ ਨੇ ਕਿਹਾ ਕਿ ਦੋਸ਼ੀ ਨੇ ਜੋ ਵੀ ਕੀਤਾ, ਉਹ ਸੜਕ 'ਤੇ ਹੋਏ ਇਸ ਤਰ੍ਹਾਂ ਦੇ ਅਪਰਾਧ ਤੋਂ ਵੀ ਘਟੀਆ ਹੈ। ਦੂਜੀ ਪੀੜਤ ਨੇ ਕਿਹਾ ਕਿ ਉਸ ਦਾ ਪੁਰਸ਼ਾਂ ਤੋਂ ਭਰੋਸਾ ਉੱਠ ਗਿਆ ਹੈ। ਹੁਣ ਉਹ ਕਿਸੇ 'ਤੇ ਭਰੋਸਾ ਨਹੀਂ ਕਰੇਗੀ।
ਨਾਈਜੀਰੀਆਈ ਫੌਜ ਨੇ 200 ਲੜਕੀਆਂ ਤੇ 93 ਮਹਿਲਾਵਾਂ ਨੂੰ ਬਚਾਇਆ
NEXT STORY