ਅਮਰੀਕਾ- ਅਮਰੀਕਾ ਦੇ ਬਾਲਟਿਮੋਰ ਸ਼ਹਿਰ 'ਚ ਕਾਲੇ ਵਿਅਕਤੀ ਦੀ ਮੌਤ ਤੋਂ ਬਾਅਦ ਭੜਕੀ ਹਿੰਸਾ ਨੂੰ ਲੈ ਕੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਫਰੀਕੀ ਮੂਲ ਦੇ ਅਮਰੀਕੀ ਨਾਗਰਿਕਾਂ ਖਿਲਾਫ ਪੁਲਸ ਹਿੰਸਾ ਨੂੰ ਹੋਲੀ ਗਤੀ ਨਾਲ ਵਧਦਾ ਸੰਕਟ ਦੱਸਿਆ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਬਾਲਟਿਮੋਰ 'ਚ ਸੋਮਵਾਰ ਨੂੰ ਲੁੱਟ-ਖੋਹ ਅਤੇ ਅੱਗਜਨੀ ਕਰਨ ਵਾਲਿਆਂ ਦੇ ਨਾਲ ਅਪਰਾਧੀਆਂ ਵਰਗਾ ਵਰਤਾਅ ਹੋਣਾ ਚਾਹੀਦਾ ਹੈ। ਬਾਲਟਿਮੋਰ 'ਚ ਪੁਲਸ ਹਿਰਾਸਤ 'ਚ ਗੰਭੀਰ ਤੌਰ 'ਤੇ ਜ਼ਖਮੀ ਕਾਲੇ ਵਿਅਕਤੀ ਫਰੇਡੀ ਗ੍ਰੇ ਦੇ ਅੰਤਿਮ ਸੰਸਕਾਰ ਤੋਂ ਬਾਅਦ ਪੂਰੇ ਇਲਾਕੇ 'ਚ ਹਿੰਸਾ ਅਤੇ ਪ੍ਰਦਰਸ਼ਨਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਸ਼ਹਿਰ 'ਚ ਇਕ ਹਫਤੇ ਦਾ ਕਰਫਿਊ ਲੱਗਾ ਹੈ ਅਤੇ ਹਜ਼ਾਰਾਂ ਨਾਗਰਿਕ ਤਾਇਨਾਤ ਕੀਤੇ ਗਏ ਹਨ।
ਹਿੰਸਾ ਅਤੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੁਣ ਤੱਕ 200 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਦੋਂਕਿ 100 ਕਾਰਾਂ ਸਾੜ ਦਿੱਤੀਆਂ ਗਈਆਂ ਹਨ ਅਤੇ 15 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਪਹਿਲਾਂ 1968 'ਚ ਨੈਸ਼ਨਲ ਗਾਰਡ ਉਸ ਸਮੇਂ ਬਾਲਟਿਮੋਰ ਭੇਜੇ ਗਏ ਸਨ ਜਦੋਂ ਮਨੁੱਖੀ ਅਧਿਕਾਰ ਵਰਕਰ ਮਾਰਟੀਨ ਲੂਥਰ ਕਿੰਗ ਦੀ ਹੱਤਿਆ ਤੋਂ ਬਾਅਦ ਦੰਗੇ ਭੜਕ ਉਠੇ ਸਨ। ਉਸ ਤੋਂ ਬਾਅਦ ਬਾਲਟਿਮੋਰ ਦੇ ਦੰਗੇ ਨੂੰ ਹੁਣ ਤੱਕ ਦੀ ਸਭ ਤੋਂ ਗੰਭੀਰ ਹਿੰਸਾ ਦੱਸਿਆ ਜਾ ਰਿਹਾ ਹੈ। ਮੰਗਲਵਾਰ ਦੀ ਸ਼ਾਮ ਨੂੰ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕ 'ਤੇ ਉਤਰੇ, ਪੁਲਸ ਦੇ ਨਾਲ ਉਨ੍ਹਾਂ ਦੀ ਝੜਪ ਵੀ ਹੋਈ। ਬਰਾਕ ਓਬਾਮਾ ਨੇ ਸਖਤ ਨਿੰਦਾ ਕੀਤੀ ਹੈ।
ਭੂਚਾਲ ਤੋਂ ਬਾਅਦ ਸਾਹਮਣੇ ਆਈ ਲੈਂਡਸਲਾਈਡ ਦੀ ਹੈਰਾਨ ਕਰਨ ਵਾਲੀ ਵੀਡੀਓ
NEXT STORY