ਮਿਲਾਨ (ਇਟਲੀ), (ਸਾਬੀ ਚੀਨੀਆ)— ਇਟਲੀ ਵਿਚ ਰਹਿੰਦੇ ਭਾਰਤੀਆਂ ਦੀ ਵਧਦੀ ਤਦਾਦ ਨੂੰ ਵੇਖਦੇ ਹੋਏ ਮਿਲਾਨ ਅੰਬੈਸੀ ਵਲੋਂ ਸਮੇਂ-ਸਮੇਂ 'ਤੇ ਭਾਰਤੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਵਿਸ਼ੇਸ਼ ਪਾਸਪੋਰਟ ਕੈਂਪ ਲਗਾਏ ਜਾਂਦੇ ਹਨ, ਜਿਸ ਤੋਂ ਬਹੁਤ ਸਾਰੇ ਲੋਕਾਂ ਨੇ ਕਈ ਵਾਰ ਲਾਭ ਪ੍ਰਾਪਤ ਕੀਤਾ ਹੈ ਪਰ ਇਸ ਮਾਮਲੇ ਵਿਚ ਥੋੜ੍ਹੀ ਸੁਸਤ ਨਜ਼ਰ ਰਹੀ। ਰੋਮ ਅੰਬੈਸੀ ਵਲੋਂ ਵੀ ਸੈਂਟਰ ਇਟਲੀ ਵਿਚ ਰਹਿੰਦੇ ਲੋਕਾਂ ਦੀ ਸੇਵਾ ਲਈ 17 ਮਈ ਐਤਵਾਰ ਨੂੰ ਆਰਸੋ ਜ਼ਿਲੇ ਦੇ ਪਿੰਡ ਬੂਚੀਨੇ ਵਿਚ ਇਕ ਪਾਸਪੋਰਟ ਕੈਂਪ ਲਗਾਇਆ ਜਾ ਰਿਹਾ ਹੈ।
ਬਲਬੀਰ ਸਿੰਘ ਪਾਬਲਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਿਨ ਨਿਊ ਅਤੇ ਰੀਨਿਊ ਪਾਸਪੋਰਟ ਜਾਰੀ ਕਰਨ ਲਈ ਅਰਜ਼ੀਆਂ ਲਈਆਂ ਜਾਣਗੀਆਂ ਅਤੇ ਜਿਨ੍ਹਾਂ ਦੇ ਪਾਸਪੋਰਟ ਪਹਿਲਾਂ ਬਣਨ ਲਈ ਦਿੱਤੇ ਜਾ ਚੁੱਕੇ ਹਨ ਜੇ ਉਹ 11 ਮਈ ਤਕ ਪੂਰੀ ਜਾਣਕਾਰੀ ਪੁੱਜਦੀ ਕਰ ਦਿੰਦੇ ਹਨ ਤਾਂ ਪਾਸਪੋਰਟ ਤਿਆਰ ਹੋਣ ਦੀ ਸੂਰਤ ਵਿਚ ਉਨ੍ਹਾਂ ਨੂੰ ਉਸੇ ਦਿਨ ਪਾਸਪੋਰਟ ਦੇ ਦਿੱਤਾ ਜਾਵੇਗਾ।
ਓਬਾਮਾ ਨੇ ਕੀਤੀ ਬਾਲਟਿਮੋਰ ਹਿੰਸਾ ਦੀ ਨਿੰਦਾ
NEXT STORY