ਕਾਠਮੰਡੂ— ਨੇਪਾਲ ਵਿਚ ਹੋਈ ਤ੍ਰਾਸਦੀ ਵਿਚ ਨੇਪਾਲ ਦੇ ਗੁਰਦੁਆਰਾ ਗੁਰੂ ਨਾਨਕ ਸਤਿਸੰਗ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ ਪਰ ਆਪਣੇ ਜ਼ਖਮਾਂ ਨੂੰ ਭੁਲਾਉਂਦੇ ਹੋਏ ਇਹ ਗੁਰੂ ਘਰ ਇਕ ਵਾਰ ਫਿਰ ਮਨੁੱਖਤਾ ਦੀ ਸੇਵਾ ਲਈ ਰੰਗ ਵਿਚ ਆ ਗਿਆ ਹੈ। ਗੁਰੂ ਘਰ ਵਿਚ ਲਗਾਤਾਰ ਅਤੁੱਟ ਲੰਗਰ ਵਰਤਾਏ ਜਾ ਰਹੇ ਹਨ।
ਨੇਪਾਲ ਵਿਚ ਆਏ ਭਿਆਨਕ ਭੂਚਾਲ ਵਿਚ ਇਸ ਗੁਰੂ ਘਰ ਦੇ ਮੇਨ ਗੇਟ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ। ਇਸ ਭੂਚਾਲ ਨਾਲ ਹੁਣ ਤੱਕ ਨੇਪਾਲ ਵਿਚ 5000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਭੂਚਾਲ ਪੀੜਤਾਂ ਦੀ ਮਦਦ ਲਈ ਸਿੱਖਾਂ ਨੇ ਮੋਰਚਾ ਸਾਂਭ ਲਿਆ ਹੈ। ਜਿੱਥੇ ਭਾਰਤ ਤੋਂ ਦਿੱਲੀ ਦੇ ਗੁਰਦੁਆਰਾ ਸਾਹਿਬ ਤੇ ਸ਼੍ਰੀ ਦਰਬਾਰ ਸਾਹਿਬ ਤੋਂ ਰੋਜ਼ਾਨਾ ਲੱਖਾਂ ਲੋਕਾਂ ਲਈ ਲੰਗਰ ਭੇਜੇ ਜਾ ਰਹੇ ਹਨ, ਖਾਲਸਾ ਏਡ, ਯੁਨਾਈਟਿਡ ਸਿੱਖ ਵਰਗੇ ਸਿੱਖ ਸੰਗਠਨਾਂ ਦੇ ਮੈਂਬਰ ਵੀ ਦੁਖੀਆਂ ਦੀ ਸੇਵਾ ਲਈ ਨੇਪਾਲ ਪਹੁੰਚ ਗਏ ਹਨ ਅਤੇ ਲਗਾਤਾਰ ਲੋਕਾਂ ਦੀ ਸੇਵਾ ਕਰ ਰਹੇ ਹਨ।
ਰੋਮ ਅੰਬੈਸੀ ਕਰੇਗੀ ਭਾਰਤੀਆਂ ਦੀਆਂ ਮੁਸ਼ਕਿਲਾਂ ਦਾ ਹੱਲ
NEXT STORY