ਕਾਠਮੰਡੂ— ਉਸ ਨੇ ਅਜੇ ਚੰਗੀ ਤਰ੍ਹਾਂ ਅੱਖਾਂ ਵੀ ਨਹੀਂ ਖੋਲ੍ਹੀਆਂ ਸਨ। ਮਾਂ ਦੀ ਗੋਦ ਹੀ ਅਜੇ ਉਸ ਲਈ ਸਭ ਕੁਝ ਸੀ ਪਰ ਇਸ ਛੋਟੀ ਜਿਹੀ ਉਮਰ ਵਿਚ ਉਸ ਨੇ ਉਹ ਤਬਾਹੀ ਮਹਿਸੂਸ ਕੀਤੀ, ਜੋ ਸ਼ਾਇਦ ਇਸ ਉਮਰ ਦੇ ਬੱਚੇ ਨੇ ਕਦੇ ਨਹੀਂ ਕੀਤੀ। ਨੇਪਾਲ ਵਿਚ 26 ਅਪ੍ਰੈਲ ਨੂੰ ਆਏ ਭੂਚਾਲ ਤੋਂ ਬਾਅਦ ਕਈ ਜ਼ਿੰਦਗੀਆਂ ਮਲਬੇ ਹੇਠਾਂ ਦੱਬ ਗਈਆਂ। ਕਈ ਦੇਸ਼ਾਂ ਦੀਆਂ ਫੌਜੀ ਟੀਮਾਂ ਮਲਬੇ ਨੂੰ ਹਟਾ-ਹਟਾ ਕੇ ਜ਼ਿੰਦਗੀਆਂ ਨੂੰ ਤਲਾਸ਼ ਰਹੀਆਂ ਸਨ। ਭੂਚਾਲ ਨਾਲ ਮਚੀ ਤਬਾਹੀ ਤੋਂ ਬਾਅਦ ਸੋਮਵਾਰ ਨੂੰ 22 ਘੰਟਿਆਂ ਬਾਅਦ ਫੌਜ ਜਦੋਂ ਮਲਬਾ ਪਰ੍ਹੇ ਕਰਕੇ ਕਿਸੇ ਜ਼ਿੰਦਗੀ ਦੀ ਤਲਾਸ਼ ਵਿਚ ਸੀ ਤਾਂ ਉਨ੍ਹਾਂ ਨੂੰ ਕੁਝ ਬੇਹੱਦ ਖੂਬਸੂਰਤ ਮਿਲਿਆ। ਇਹ ਇਕ ਨੰਨ੍ਹੀ ਜਾਨ ਸੀ। 4 ਮਹੀਨਿਆਂ ਦਾ ਇਹ ਬੱਚਾ ਉਸ ਤਬਾਹੀ ਵਿਚ ਚਮਤਕਾਰੀ ਢੰਗ ਨਾਲ ਬੱਚ ਗਿਆ ਸੀ। ਮਲਬੇ ਤੋਂ ਬਾਹਰ ਆ ਰਹੇ ਅਤੇ ਬਾਹਰ ਖੜ੍ਹੇ ਲੋਕਾਂ ਦੀਆਂ ਅੱਖਾਂ ਹੰਝੂਆਂ ਨਾਲ ਭਿੱਜੀਆਂ ਹਨ ਅਤੇ ਇਹ ਬੱਚਾ ਬਾਹਰ ਆਇਆ ਚਿਹਰੇ 'ਤੇ ਮੁਸਕਰਾਹਟ ਲੈ ਕੇ। ਤਬਾਹੀ ਦੇ ਅਹਿਸਾਸ ਤੋਂ ਦੂਰ। ਚਾਰ ਮਹੀਨਿਆਂ ਦੇ ਇਸ ਖੂਬਸੂਰਤ ਤੋਹਫੇ ਨੂੰ ਦੇਖ ਕੇ ਹਰ ਕੋਈ ਖੁਸ਼ ਹੋ ਗਿਆ।
ਇਸ ਬੱਚੇ ਨੂੰ ਭਕਤਪੁਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਨੇਪਾਲ ਵਿਚ ਆਏ ਭਿਆਨਕ ਭੂਚਾਲ ਤੋਂ ਬਾਅਦ ਹੁਣ ਤੱਕ 5000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਆਪਣੇ ਜ਼ਖਮ ਭੁਲਾ ਕੇ ਰੰਗ 'ਚ ਆਇਆ ਨੇਪਾਲ ਦਾ ਗੁਰੂ ਘਰ, ਵਰਤਾਅ ਰਿਹੈ ਅਤੁੱਟ ਲੰਗਰ (ਦੇਖੋ ਤਸਵੀਰਾਂ)
NEXT STORY