ਸ਼ੁਜੀਆਹੁਈ— ਚੀਨ 'ਚ ਜ਼ਬਰਦਸਤ ਵਿਰੋਧ ਦੇ ਨਾਲ ਸ਼ੰਘਾਈ ਆਟੋ ਸ਼ੋ ਸ਼ੁਰੂ ਹੋ ਗਿਆ ਹੈ। ਜਾਣਕਾਰੀ ਮੁਤਾਬਕ, ਬੇਰੋਜ਼ਗਾਰ ਮਾਡਲਸ ਦੇ ਇਕ ਗਰੁੱਪ ਨੇ ਸ਼ੁਜੀਆਹੁਈ 'ਚ ਆਟੋ ਸ਼ੋ ਅਤੇ ਉਸ ਦੇ ਨਵੇਂ ਬੈਨ ਨੂੰ ਲੈ ਕੇ ਵਿਰੋਧ ਜਤਾਇਆ। ਇਥੇ ਇਨ੍ਹਾਂ ਮਾਡਰਸ ਨੇ ਸ਼ੋ 'ਚ ਸ਼ਾਮਿਲ ਨਾ ਕੀਤੇ ਜਾਣ 'ਤੇ ਨਾ ਸਿਰਫ ਆਪਣਾ ਵਿਰੋਧ ਜਤਾਇਆ ਸਗੋਂ ਭਿਖਾਰੀਆਂ ਦੇ ਅੰਦਾਜ਼ 'ਚ ਆਪਣੇ ਗੁਜ਼ਾਰੇ ਲਈ ਕੰਮ ਦੀ ਮੰਗ ਕੀਤੀ। ਇੰਨਾ ਹੀ ਨਹੀਂ, ਸ਼ੁਜੀਆਹੁਈ ਸਟੇਸ਼ਨ 'ਤੇ ਇਨ੍ਹਾਂ ਮਾਡਲਸ ਨੇ ਭੀਖ ਮੰਗਣ ਦਾ ਵੀ ਨਾਟਕ ਕੀਤਾ।
ਹਾਲਾਂਕਿ, ਮਾਡਲਸ ਦੇ ਵਿਰੋਧ ਦੀਆਂ ਇਹ ਤਸਵੀਰਾਂ ਆਨਲਾਈਨ ਆਉਣ ਤੋਂ ਬਾਅਦ ਕੁਝ ਲੋਕਾਂ ਨੇ ਇਨ੍ਹਾਂ ਦਾ ਸਮਰਥਨ ਕੀਤਾ, ਤਾਂ ਕੁਝ ਇਸ ਦੇ ਵਿਰੋਧ 'ਚ ਨਜ਼ਰ ਆਏ। ਇਸ ਸਾਲ ਸ਼ੰਘਾਈ ਆਟੋ ਸ਼ੋ ਨੇ ਵੱਡਾ ਕਦਮ ਚੁੱਕਦੇ ਹੋਏ ਸ਼ੋ 'ਚ ਮਾਡਲਸ ਨੂੰ ਸ਼ਾਮਿਲ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਪਿੱਛੇ ਉਨ੍ਹਾਂ ਦਾ ਮਕਸਦ ਸਿੱਧਾ ਲੋਕਾਂ ਦਾ ਧਿਆਨ ਕਾਰਾਂ ਵੱਲ ਖਿੱਚਣਾ ਹੈ।
ਨੇਪਾਲ ਤ੍ਰਾਸਦੀ: 22 ਘੰਟੇ ਪਰ੍ਹੇ ਕੀਤਾ ਮਲਬਾ, ਨਿਕਲਿਆ ਕੁਝ ਬੇਹੱਦ ਖੂਬਸੂਰਤ (ਦੇਖੋ ਤਸਵੀਰਾਂ)
NEXT STORY