ਸਵੇਰ ਦਾ ਨਾਸ਼ਤਾ ਸਿਹਤ ਲਈ ਬਹੁਤ ਜ਼ਰੂਰੀ ਹੈ ਪਰ ਦੌੜ-ਭੱਜ ਕਾਰਨ ਅੱਜ ਕਿਸੇ ਕੋਲ ਵੀ ਇੰਨਾ ਸਮਾਂ ਨਹੀਂ ਹੈ ਕਿ ਸਿਹਤ ਨੂੰ ਸਵਾਦ ਨਾਲ ਜੋੜ ਸਕੇ। ਦੱਸ ਰਹੇ ਹਾਂ ਨਾਸ਼ਤੇ ਲਈ ਇਕ ਸੌਖਾ ਤੇ ਸਵਾਦੀ ਪਕਵਾਨ, ਜਿਸ ਨੂੰ ਤੁਸੀਂ ਮਿੰਟਾਂ 'ਚ ਬਣਾ ਸਕਦੇ ਹੋ ਅਤੇ ਸਿਹਤ ਦੇ ਨਾਲ ਸਵਾਦ ਦਾ ਮਜ਼ਾ ਵੀ ਲੈ ਸਕਦੇ ਹੋ। ਅੱਜ ਦੱਸਾਂਗੇ ਕਿ ਖੀਰੇ ਦਾ ਚਿੱਲਾ ਬਣਾਉਣਾ।
ਸਮੱਗਰੀ
1 ਕੱਪ ਖੀਰਾ ਕ੍ਰਸ਼ ਕੀਤਾ, 1 ਚੌਥਾਈ ਕੱਪ ਵੇਸਣ, 2 ਵੱਡੇ ਚੱਮਚ ਚੌਲਾਂ ਦਾ ਪਾਊਡਰ, 1 ਚੌਥਾਈ ਛੋਟਾ ਚੱਮਚ ਮਿਰਚ ਪਾਊਡਰ, 1 ਚੌਥਾਈ ਛੋਟਾ ਚੱਮਚ ਹਲਦੀ ਪਾਊਡਰ, 1 ਚੋਥਾਈ ਛੋਟਾ ਚੱਮਚ ਧਨੀਆ ਪਾਊਡਰ, 1 ਚੌਥਾਈ ਛੋਟਾ ਚੱਮਚ ਜੀਰਾ ਪਾਊਡਰ, 2 ਵੱਡੇ ਚੱਮਚ ਹਰਾ ਧਨੀਆ ਬਾਰੀਕ ਕੱਟਿਆ, ਨਮਕ ਸਵਾਦ ਅਨੁਸਾਰ ਅਤੇ ਤਲਣ ਲਈ ਤੇਲ।
ਵਿਧੀ
ਤੇਲ ਨੂੰ ਛੱਡ ਕੇ ਸਾਰੀ ਸਮੱਗਰੀ ਨੂੰ ਰਲਾ ਲਓ। ਨਾਨ ਸਟਿਕ ਪੈਨ 'ਚ ਤੇਲ ਗਰਮ ਕਰੋ। ਇਸ 'ਚ ਮੱਧਮ ਸੇਕ 'ਤੇ 2-2 ਕੜਛੀ ਮਿਸ਼ਰਣ ਪਾ ਕੇ ਚਿੱਲਾ ਬਣਾਓ ਅਤੇ ਪਲਟ-ਪਲਟ ਕੇ ਦੋਹਾਂ ਪਾਸਿਆਂ ਤੋਂ ਸੇਕੋ। ਹਰੇ ਧਨੀਏ ਦੀ ਚੱਟਨੀ ਜਾਂ ਟੋਮੈਟੋ ਸੌਸ ਨਾਲ ਸਰਵ ਕਰੋ।
ਮਲਾਈ ਕੁਲਫੀ ਖਾਣ ਲਈ ਬਾਜ਼ਾਰ ਕਿਉਂ ਜਾਣਾ
NEXT STORY