ਸਮੱਗਰੀ
1 ਲਿਟਰ ਫੁਲ ਕ੍ਰੀਮ ਵਾਲਾ ਦੁੱਧ, ਅੱਧਾ ਕੱਪ ਖੰਡ, 8-10 ਕਾਜੂ, 4 ਦਾਣੇ ਹਰੀ ਇਲਾਇਚੀ, 10-12 ਪਿਸਤੇ।
ਵਿਧੀ
1. ਸਭ ਤੋਂ ਪਹਿਲਾਂ ਇਕ ਭਾਰੇ ਤਲੇ ਵਾਲੇ ਬਰਤਨ 'ਚ ਦੁੱਧ ਉਬਾਲੋ।
2. ਇਸ ਦੌਰਾਨ ਕਾਜੂ ਅਤੇ ਪਿਸਤੇ ਦੇ ਬਾਰੀਕ ਟੁਕੜੇ ਤੇ ਇਲਾਇਚੀ ਦੇ ਦਾਣੇ ਵੀ ਪਾ ਦਿਓ।
3. ਉਬਾਲਾ ਆ ਜਾਣ ਤੋਂ ਹਰ ਇਕ ਮਿੰਟ ਬਾਅਦ ਕੜਛੀ ਨਾਲ ਦੁੱਧ ਹਿਲਾਉਂਦੇ ਰਹੋ, ਜਦੋਂ ਤੱਕ ਕਿ ਉਹ ਸੰਘਣਾ ਨਾ ਹੋ ਜਾਏ।
4. ਫਿਰ ਇਸ 'ਚ ਇਲਾਇਚੀ ਪਾਊਡਰ ਅਤੇ ਖੰਡ ਪਾ ਕੇ ਰਲਾਓ ਅਤੇ ਦੁੱਧ ਨੂੰ 1-2 ਮਿੰਟਾਂ ਤੱਕ ਥੋੜ੍ਹਾ ਹੋਰ ਉਬਾਲਾ ਦਿਵਾਓ।
5. ਫਿਰ ਗੈਸ ਤੋਂ ਲਾਹ ਕੇ ਠੰਡਾ ਹੋਣ ਦਿਓ।
6. ਠੰਡਾ ਹੋਣ ਪਿੱਛੋਂ ਇਕ ਕੰਟੇਨਰ 'ਚ ਪਾ ਕੇ, ਢਕ ਕੇ ਫ੍ਰੀਜਰ 'ਚ 6-8 ਘੰਟਿਆਂ ਤੱਕ ਜੰਮਣ ਲਈ ਰੱਖ ਦਿਓ।
7. ਕੁਲਫੀ ਜੰਮਣ 'ਤੇ ਫ੍ਰੀਜਰ 'ਚੋਂ ਕੱਢ ਕੇ ਫਟਾਫਟ ਸਵਾਦੀ ਮਲਾਈ ਕੁਲਫੀ ਦਾ ਸੇਵਨ ਕਰੋ।
ਸੁਝਾਅ
ਮਲਾਈ ਕੁਲਫੀ ਬਣਾਉਣ ਲਈ ਦੁੱਧ ਨੂੰ ਚੰਗੀ ਤਰ੍ਹਾਂ ਹਿਲਾ ਕੇ ਸੰਘਣਾ ਕਰਨਾ ਹੈ। ਦੁੱਧ ਬਰਤਨ ਦੇ ਤਲੇ ਨਾਲ ਨਹੀਂ ਲੱਗਣਾ ਚਾਹੀਦਾ, ਨਹੀਂ ਤਾਂ ਕੁਲਫੀ ਦਾ ਸਵਾਦ ਖਰਾਬ ਹੋ ਜਾਏਗਾ।
ਮੈਨੀਕਿਓਰ ਨਾਲ ਹੋਣ ਹੱਥ ਨਰਮ
NEXT STORY